ਖਬਰਾਂਦੁਨੀਆ

ਅਫਗਾਨ ਹਵਾਈ ਫੌਜ ਨੇ ਮਾਰ ਸੁੱਟੇ 254 ਤਾਲਿਬਾਨੀ

ਕਾਬੁਲ-ਤਾਲਿਬਾਨਾਂ ਨਾਲ ਸਿੱਝ ਰਹੇ ਅਫ਼ਗ਼ਾਨਿਸਤਾਨ ਦੀ ਹਵਾਈ ਫ਼ੌਜ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦ ਫੌਜ ਨੇ ਵੱਖੋ-ਵੱਖਰੇ ਹਵਾਈ ਹਮਲਿਆਂ ਵਿੱਚ 254 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ 97 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਦੱਸੇ ਜਾ ਰਹੇ ਹਨ। ਅਫ਼ਗ਼ਾਨ ਫੌਜ ਨੇ 24 ਘੰਟਿਆਂ ਦੇ ਅੰਦਰ ਕਾਬੁਲ, ਕੰਧਾਰ, ਕੁੰਦੁਜ਼, ਹੇਰਾਤ, ਹੇਲਮੰਡ ਤੇ ਗਜ਼ਨੀ ਸਮੇਤ ਅੱਤਵਾਦੀਆਂ ਦੇ 13 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਲੱਦਿਆ ਇੱਕ ਵਾਹਨ ਉਡਾ ਦਿੱਤਾ ਗਿਆ। ਇਸ ਦੌਰਾਨ ਅਫ਼ਗਾਨ ਫ਼ੌਜ ਨੇ 13 ਆਈਈਡੀਜ਼ ਨੂੰ ਵੀ ਨਾਕਾਮ ਕੀਤਾ ਹੈ। ਕੱਲ੍ਹ ਵੀ, ਏਅਰ ਫੋਰਸ ਨੇ ਕੰਧਾਰ ਦੇ ਇੱਕ ਇਲਾਕੇ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਬੰਕਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਕਾਰਵਾਈ ਵਿੱਚ 10 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।

ਪਿਛਲੇ ਕੁਝ ਸਮੇਂ ਦੌਰਾਨ ਤਾਲਿਬਾਨ ਨੇ ਇਸ ਦੇਸ਼ ਦੇ ਕਾਫ਼ੀ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਹੈ। ਕਈ ਗੁਆਂਢੀ ਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ’ ਤੇ ਵੀ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਬਹੁਤ ਸਾਰੀਆਂ ਸੂਬਾਈ ਰਾਜਧਾਨੀਆਂ ‘ਤੇ ਕਬਜ਼ਾ ਕਰਨ ਦਾ ਖ਼ਤਰਾ ਬਣਿਆ ਹੋਇਆ ਹੈ। ਯੂਐਸ-ਨਾਟੋ ਸੈਨਿਕਾਂ ਦੀ ਵਾਪਸੀ ਦਾ 95 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਅਤੇ 31 ਅਗਸਤ ਤੱਕ ਉਹ ਅਫ਼ਗ਼ਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਚਲੇ ਜਾਣਗੇ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ, ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਹਿੰਸਾ ਦੌਰਾਨ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੀ ਸੰਖਿਆ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 47 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਰਿਪੋਰਟ ਸਪੱਸ਼ਟ ਚਿਤਾਵਨੀ ਦਿੰਦੀ ਹੈ ਕਿ ਜੇ ਹਿੰਸਾ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਸਾਲ ਬਹੁਤ ਸਾਰੇ ਅਫ਼ਗ਼ਾਨ ਨਾਗਰਿਕ ਮਾਰੇ ਜਾਣਗੇ ਅਤੇ ਜ਼ਖਮੀ ਹੋਣਗੇ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਤਾਲਿਬਾਨ ਕੋਈ ਫੌਜੀ ਸੰਗਠਨ ਨਹੀਂ ਹੈ ਬਲਕਿ ਉਹ ਇੱਕ ਆਮ ਨਾਗਰਿਕ ਵੀ ਹਨ। ਦਰਅਸਲ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਉਹ ਤਾਜ਼ਾ ਰਿਪੋਰਟ ਦਰੁਸਤ ਹੈ ਕਿ ਲਗਭਗ 6,000 ਪਾਕਿਸਤਾਨੀ ਲੜਾਕਿਆਂ ਨੇ ਤਾਲਿਬਾਨ ਦੀ ਮਦਦ ਲਈ ਸਰਹੱਦ ਪਾਰ ਕੀਤੀ ਹੈ? ਇਸ ‘ਤੇ ਇਮਰਾਨ ਖਾਨ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ, ਉਹ ਸਾਨੂੰ ਇਸ ਦਾ ਸਬੂਤ ਕਿਉਂ ਨਹੀਂ ਦਿੰਦੇ?

ਇਸ ਤੋਂ ਇਲਾਵਾ  ਸੁਰੱਖਿਆ ਫੋਰਸ ਨੇ ਤਾਲਿਬਾਨ ਦੇ ਨਾਲ ਜਾਰੀ ਸੰਘਰਸ਼ ਦੌਰਾਨ ਕਈ ਸੂਬਿਆਂ ’ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ। ਸੁਰੱਖਿਆ ਫੋਰਸ ਨੇ ਬੀਤੇ 24 ਘੰਟਿਆਂ ’ਚ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ 90 ਜ਼ਖਮੀ ਹੋਏ ਹਨ। ਸਹੇਰਾਤ ਸੂਬੇ ’ਚ ਸੁਰੱਖਿਆ ਫੋਰਸ ਦੀ ਮੁਹਿੰਮ ’ਚ 52 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 47 ਜ਼ਖਮੀ ਹੋ ਗਏ। ਇਹ ਮੁਹਿੰਮ ਰਾਜਧਾਨੀ ਹੇਰਾਤ ਸਿਟੀ ਅਤੇ ਇਸ ਦੇ ਨੇੜੇ ਦੇ ਜ਼ਿਲ੍ਹਿਆਂ ’ਚ ਚਲਾਈ ਗਈ। ਸੁਰੱਖਿਆ ਫੋਰਸ ਦੇ ਸਮਰਥਨ ’ਚ ਅਫਗਾਨ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਕਈ ਥਾਵਾਂ ’ਤੇ ਹਵਾਈ ਹਮਲੇ ਵੀ ਕੀਤੇ। ਅਫਗਾਨ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੇਰਾਤ ਦੇ ਘੁਰੀਅਨ ਜ਼ਿਲ੍ਹੇ ’ਚ 13 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 22 ਜ਼ਖਮੀ ਹੋ ਗਏ। ਇਥੇ ਹਵਾਈ ਹਮਲੇ ’ਚ ਅੱਤਵਾਦੀਆਂ ਦੇ 7 ਵਾਹਨਾਂ ਅਤੇ ਵੱਡੀ ਗਿਣਤੀ ’ਚ ਗੋਲਾ-ਬਾਰੂਦ ਨੂੰ ਵੀ ਤਬਾਹ ਕਰ ਦਿੱਤਾ ਗਿਆ। ਜਦਕਿ ਹੇਲਮੰਦ ਸੂਬੇ ਦੀ ਰਾਜਧਾਨੀ ਲਕਸ਼ਰ ਗਾਹ ਦੇ ਬਾਹਰੀ ਇਲਾਕਿਆਂ ’ਚ ਕੀਤੇ ਗਏ ਹਮਲਿਆਂ ’ਚ ਤਾਲਿਬਾਨ ਦੇ ਕਈ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਥੇ ਵੀ ਕਈ ਅੱਤਵਾਦੀਆਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖਬਰ ਹੈ। ਇਧਰ, ਕੰਧਾਰ ਸੂਬੇ ਦੇ ਝਾਰੀ ਜ਼ਿਲ੍ਹੇ ’ਚ ਤਾਲਿਬਾਨੀ ਅੱਤਵਾਦੀਆਂ ਦੇ ਇਕ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ।

Comment here