ਦੁਨੀਆ

ਅਫਗਾਨ ਨਾਲ ਲੱਗਦੇ ਸਰਹੱਦੀ ਸ਼ਹਿਰ ਤੇ ਤਾਲਿਬਾਨੀ ਕਬਜ਼ੇ ਬਾਰੇ ਆਖਰ ਮੰਨਿਆ ਪਾਕਿਸਤਾਨ

 ਇਸਲਾਮਾਬਾਦ – ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੀ ਮਦਦ ਦੇ ਦੋਸ਼ ਝੱਲ ਰਹੇ ਪਾਕਿਸਤਾਨ ਨੇ ਆਖਰ ਮੰਨ ਲਿਆ ਹੈ ਕਿ ਤਾਲਿਬਾਨ ਦਾ ਅਫਗਾਨ ਦੇ ਇਕ ਪ੍ਰਮੁੱਖ ਸਰਹੱਦੀ ਸ਼ਹਿਰ ’ਤੇ ਕੰਟਰੋਲ ਸੀ। ਪਾਕਿਸਤਾਨ ਅਬਜ਼ਰਵਰ ਅਦਾਰੇ ਦੇ ਹਵਾਲੇ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਹਿਦ ਹਫੀਜ਼ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਸਪਿਨ ਬੋਲਡਕ ਸਰਹੱਦ ਕ੍ਰਾਸਿੰਗ ’ਤੇ ਕੰਟਰੋਲ ਲੈ ਲਿਆ ਹੈ।ਇਹ ਤੋਂ ਇੱਕ ਦਿਨ ਪਹਿਲਾਂ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਯੁੱਧ ਦਾ ਸ਼ਿਕਾਰ ਦੇਸ਼ ’ਚ ਹਮਲੇ ਮਗਰੋਂ ਇੱਕ ਸਰਹੱਦੀ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਦੱਖਣੀ ਕੰਧਾਰ ਸੂਬੇ ’ਚ ਪਾਕਿਸਤਾਨ ਨਾਲ ਲੱਗਦੀ ਇਕ ਮੁੱਖ ਸਰਹੱਦ ’ਤੇ ਕਬਜ਼ਾ ਕਰ ਲਿਆ। ਇਹ ਇਲਾਕਾ ਅਫਗਾਨਿਸਤਾਨ ਦੇ ਸਭ ਤੋਂ ਰੁੱਝੇ ਐਂਟਰੀ ਪੁਆਇੰਟਾਂ ’ਚੋਂ ਇਕ ਹੈ ਤੇ ਇਸ ਦੇ ਦੱਖਣ–ਪੱਛਣੀ ਖੇਤਰ ਤੇ ਪਾਕਿਸਤਾਨੀ ਬੰਦਰਗਾਹਾਂ ਵਿਚਾਲੇ ਮੁੱਖ ਕਨੈਕਸ਼ਨ ਹੈ, ਜਿੱਥੇ ਤਾਲਿਬਾਨਾਂ ਨੇ ਅਫਗਾਨੀ ਸ਼ਹਿਰ ਵੇਸ਼ ਤੇ ਪਾਕਿਸਤਾਨੀ ਸ਼ਹਿਰ ਚਮਨ ਦਰਮਿਆਨ ਪੈਂਦੀ ਸਰਹੱਦ ਵਾਲੇ ਗੇਟ ਦੇ ਉੱਪਰੋਂ ਅਫਗਾਨ ਝੰਡਾ ਵੀ ਲਾਹ ਦਿੱਤਾ ਸੀ ਤੇ ਇਸ ਇਲਾਕੇ ਤੇ ਕਬਜ਼ੇ ਦੀ ਰਿਪੋਰਟ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਨੇ ਪਸ਼ਤੋ ’ਚ ਟਵੀਟ ਕਰਕੇ ਦਿੱਤੀ ਸੀ, ਉਸ ਨੇ ਲਿਖਿਆ ਸੀ- ਬੋਲਡਕ ਤੇ ਚਮਨ ਵਿਚਾਲੇ ਮਹੱਤਵਪੂਰਨ ਸੜਕ ਤੇ ਸਾਰੀ ਸਰਗਰਮੀ ਮੁਜ਼ਾਹਿਦੀਨ ਦੇ ਕੰਟਰੋਲ ’ਚ ਆ ਗਏ। ਨਾਲ ਹੀ ਇਸਲਾਮਿਕ ਅਮੀਰਾਤ ਨੇ ਸ਼ਹਿਰ ਦੇ ਸਾਰੇ ਵਪਾਰੀਆਂ ਤੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਜਾਵੇਗੀ ਅਤੇ ਪਾਕਿਸਤਾਨ ਨਾਲ ਸਮਝੌਤੇ ਤੋਂ ਬਾਅਦ ਉਹ ਯਾਤਰਾ ਮੁੜ ਸ਼ੁਰੂ ਕਰਨਗੇ ਤੇ ਮਾਰਗ ’ਤੇ ਆਵਾਜਾਈ ਵੀ ਸ਼ੁਰੂ ਹੋ ਜਾਵੇਗੀ।

ਪਾਕਿਸਤਾਨ ਨੇ ਬਲੋਚ ਨਾਲ ਲੱਗਦੀ ਅਫਗਾਨ ਸਰਹੱਦ ਬੰਦ ਕੀਤੀ

ਪੇਸ਼ਾਵਰ ਤੋਂ ਖਬਰ ਆਈ ਹੈ ਕਿ ਤਾਲਿਬਾਨ ਦੇ ਡਰ ਨਾਲ ਪਾਕਿਸਤਾਨ ਨੇ ਬਲੋਚਿਸਤਾਨ ਸੂਬੇ ਨਾਲ ਲੱਗਦੀ ਅਫਗਾਨਿਸਤਾਨ ਦੀ ਸਰਹੱਦ ਦੇ ਪ੍ਰਮੁੱਖ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਲੜਾਕਿਆਂ ਵੱਲੋਂ ਮਹੱਤਵਪੂਰਨ ‘ਸਪਿਨ ਬੋਲਡਕ ਕ੍ਰਾਸਿੰਗ’ ‘ਤੇ ਕਬਜ਼ਾ ਜਮਾਉਣ ਦੀ ਰਿਪੋਰਟ ਦੇ ਬਾਅਦ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ। ਚਮਨ ਦੇ ਸਹਾਇਕ ਕਮਿਸ਼ਨਰ ਆਰਿਫ ਕਾਕਰ ਨੇ ਮੀਡੀਆ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਫਗਾਨਿਸਤਾਨ ਨਾਲ ਲੱਗਦੇ ਚਮਨ ਬਾਰਡਰ ‘ਤੇ ‘ਦੋਸਤੀ ਦਰਵਾਜਾ’ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਉਸ ਵਕਤ ਹੋਇਆ ਜਦ  ਤਾਲਿਬਾਨ ਨੇ  ਸਪਿਨ ਬੋਲਡਕ ‘ਤੇ ਆਪਣਾ ਕੰਟਰੋਲ ਹੋਣ ਦਾ ਐਲਾਨ ਕਰ ਦਿੱਤਾ।

Comment here