ਸਿਆਸਤਖਬਰਾਂਦੁਨੀਆ

ਅਫਗਾਨ ਚ ਰਹਿ ਗਏ ਆਪਣਿਆਂ ਨਾਲ ਸੰਪਰਕ ਚ ਹੈ ਅਮਰੀਕਾ

ਕਾਬੁਲ– ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਅਤੇ ਅਮਰੀਕੀ ਫੌਜ ਦੀ ਵਾਪਸੀ ਮਗਰੋੰ ਦੇ ਹਾਲਾਤ ਬੇਹਦ ਨਾਜ਼ੁਕ ਬਣੇ ਹੋਏ ਹਨ, ਵੱਖ ਵੱਖ ਮੁਲਕ ਆਪਣੇ ਅਫਗਾਨ ਚ ਫਸੇ ਲੋਕਾਂ ਨੂੰ ਕੱਢਣ ਲਈ ਤਤਪਰ ਹਨ। ਇਸ ਦੌਰਾਨ ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਦੀ ਨਿਕਾਸੀ ਪੂਰੀ ਹੋਣ ਤੋਂ ਬਾਅਦ ਇਸ ਦੇਸ਼ ਵਿੱਚ ਰਹਿ ਗਏ ਅਮਰੀਕੀਆਂ ਨੂੰ ਸੰਪਰਕ ਵਿੱਚ ਰਹਿਣ ਲਈ ਮਾਰਗ-ਦਰਸ਼ਨ ਪ੍ਰਦਾਨ ਕਰ ਰਿਹਾ ਹੈ। ਇਸ ਵਿੱਚ ਉਹ ਨਾਗਰਿਕ ਸ਼ਾਮਲ ਹਨ ਜਿਨ੍ਹਾਂ ਨੂੰ ਉਥੋਂ ਕੱਢਿਆ ਨਹੀਂ ਜਾ ਸਕਿਆ ਜਾਂ ਜਿਨ੍ਹਾਂ ਨੇ ਉਥੇ ਰਹਿਣ ਦਾ ਫ਼ੈਸਲਾ ਕੀਤਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੂਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਜੇਕਰ ਅਮਰੀਕੀ ਨਾਗਰਿਕ ਅੱਜ, ਕੱਲ ਜਾਂ ਇਕ ਸਾਲ ਬਾਅਦ ਅਫਗਾਨਿਸਤਾਨ ਤੋਂ ਨਿਕਲਣ ਦਾ ਫ਼ੈਸਲਾ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਸਹਾਇਤਾ ਲਈ ਤਿਆਰ ਹਾਂ। ਇੱਕ ਰਿਪੋਰਟ ਮੁਤਾਬਕ ਲਗਭਗ 100 ਅਮਰੀਕੀ ਅਫਗਾਨਿਸਤਾਨ ਵਿੱਚ ਰਹਿ ਗਏ।

Comment here