ਅਪਰਾਧਸਿਆਸਤਖਬਰਾਂਦੁਨੀਆ

ਅਫਗਾਨੀ ਲੋਕਾਂ ਦੀ ਪਾਕਿ ਸਰਹੱਦ ਤੇ ਸੁਰੱਖਿਆ ਫੋਰਸ ਨਾਲ ਝੜਪ

ਕਰਾਚੀ– ਅਫਗਾਨ ਚ ਸੰਕਟ ਦੇ ਚਲਦਿਆਂ ਅਫਗਾਨਿਸਤਾਨ ਤੋਂ ਬਲੂਚਿਸਤਾਨ ’ਚ ਆਉਣ ਦੇ ਇਸ ਅਹਿਮ ਰਸਤੇ ਨੂੰ ਤਾਲਿਬਾਨ ਨੇ ਬੰਦ ਕਰ ਦਿੱਤਾ । ਇੱਥੇ ਪਾਕਿਸਤਾਨ ’ਚ ਦਾਖਲ ਹੋਣ ਲਈ ਚਮਨ ਸਰਹੱਦ ’ਤੇ ਮੌਜੂਦ ਸੈਂਕੜੇ ਅਫਗਾਨਾਂ ਦੀ ਪਾਕਿਸਤਾਨ ਦੀ ਸੁਰੱਖਿਆ ਫੋਰਸ ਨਾਲ ਝੜਪ ਹੋ ਗਈ,  ਸੂਤਰਾਂ ਮੁਤਾਬਕ ਸੈਂਕੜਿਆਂ ਦੀ ਗਿਣਤੀ ’ਚ ਅਫਗਾਨ ਲੋਕ ਚਮਨ ਸਰਹੱਦ ’ਤੇ ਜਮ੍ਹਾ ਹਨ ਅਤੇ ਪਾਕਿਸਤਾਨ ’ਚ ਦਾਖਲ ਹੋਣਾ ਚਾਹੁੰਦੇ ਹਨ ਪਰ ਸਪਿਨ ਬੋਲਦਕ ਇਲਾਕੇ ’ਤੇ ਕਬਜ਼ਾ ਕਰ ਚੁੱਕਾ ਤਾਲਿਬਾਨ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਮੰਨੇ ਜਾਣ ਤਕ ਇਨ੍ਹਾਂ ਅਫਗਾਨਾਂ ਨੂੰ ਸਰਹੱਦ ਪਾਰ ਕਰਨ ਨਹੀਂ ਦੇ ਰਿਹਾ। ਤਾਲਿਬਾਨ ਲੜਾਕਿਆਂ ਨੇ ਪਿਛਲੇ ਹਫਤੇ ਤੋਂ ਹੀ ਚਮਨ-ਸਪਿਨ ਬੋਲਦਕ ਰਸਤੇ ਨੂੰ ਬੰਦ ਕਰ ਦਿੱਤਾ ਹੈ ਅਤੇ ਉਹ ਪਾਕਿਸਤਾਨੀ ਅਧਿਕਾਰੀਆਂ ਨੂੰ ਅਫਗਾਨ ਨਾਗਰਿਕਾਂ ਨੂੰ ਬਿਨਾਂ ਵਿਜ਼ਾ ਯਾਤਰਾ ਦੀ ਮਨਜ਼ੂਰੀ ਦੇਣ ਦੀ ਮੰਗ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਚਾਹੁੰਦੇ ਹੈ ਕਿ ਪਾਕਿਸਤਾਨੀ ਅਧਿਕਾਰੀ ਉਨ੍ਹਾਂ ਅਫਗਾਨਿਸਤਾਨੀਆਂ ਨੂੰ ਸਰਹੱਦ ਪਾਰ ਕਰਨ ਦੀ ਮਨਜ਼ੂਰੀ ਦੇਵੇ ਜਿਨ੍ਹਾਂ ਕੋਲ ਅਫਗਾਨ ਪਛਾਣ ਪੱਤਰ ਜਾਂ ਪਾਕਿਸਤਾਨ ਦੁਆਰਾ ਜਾਰੀ ਸ਼ਰਨਾਰਥੀ ਪੰਜੀਕਰਨ ਕਾਰਡ ਹੈ। ਪਰ ਪਾਕਿਸਤਾਨੀ ਅਧਿਕਾਰੀ ਇਸ ਦੀ ਇਜਾਜ਼ਤ ਨਹੀਂ ਦੇ ਰਹੇ, ਜਿਸ ਕਰਕੇ ਮਹੌਲ ਤਣਾਅ ਵਾਲਾ ਬਣਿਆ ਰਿਹਾ।

Comment here