ਕਾਬੁਲ-ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਸੱਤਾ ’ਤੇ ਕਾਬਿਜ਼ ਹੋਣ ਮਗਰੋਂ ਕੁੜੀਆਂ ਦੀ ਸਿੱਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਬਣੀ ਨਵੀਂ ਤਾਲਿਬਾਨ ਸਰਕਾਰ ਦੇ ਉੱਚ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਕੁੜੀਆਂ ਪੋਸਟ ਗ੍ਰੈਜੁਏਟ ਪੱਧਰ ਸਮੇਤ ਯੂਨੀਵਰਸਿਟੀਆਂ ਵਿਚ ਹਰ ਪੱਧਰ ’ਤੇ ਪੜ੍ਹ ਸਕਦੀਆਂ ਹਨ। ਇਹ ਜ਼ਰੂਰੀ ਹੈ ਕਿ ਕਲਾਸਾਂ ਲਿੰਗੀ ਆਧਾਰ ’ਤੇ ਵੰਡੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਸਲਾਮੀ ਪਹਿਰਾਵਾ ਪਾਉਣਾ ਲਾਜ਼ਮੀ ਹੋਵੇਗਾ। ਮੰਤਰੀ ਅਬਦੁੱਲ ਬਕੀ ਹੱਕਾਨੀ ਨੇ ਬੀਤੇ ਦਿਨੀਂ ਇਹਨਾਂ ਨਵੀਂ ਨੀਤੀਆਂ ਦੀ ਰੂਪ ਰੇਖਾ ਪੇਸ਼ ਕੀਤੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੇ ਪੂਰਨ ਤਾਲਿਬਾਨ ਸਰਕਾਰ ਦੇ ਗਠਨ ਦੀ ਘੋਸ਼ਣਾ ਕੀਤੀ ਸੀ, ਜਿਸ ਵਿਚ ਇਕ ਵੀ ਬੀਬੀ ਸ਼ਾਮਲ ਨਹੀਂ ਹੈ। ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਵਿਦਿਆਰਥਣ ਕੁੜੀਆਂ ਲਈ ਹਿਜਾਬ ਪਾਉਣਾ ਜ਼ਰੂਰੀ ਹੋਵੇਗਾ ਪਰ ਇਸ ਬਾਰੇ ਵਿਸਥਾਰ ਨਹੀਂ ਦੱਸਿਆ ਕਿ ਇਸ ਦਾ ਮਤਲਬ ਸਿਰਫ ਸਿਰ ’ਤੇ ਸਕਾਰਫ ਪਾਉਣਾ ਹੈ ਜਾਂ ਇਸ ਵਿਚ ਚਿਹਰਾ ਢੱਕਣਾ ਵੀ ਲਾਜ਼ਮੀ ਹੋਵੇਗਾ।
ਅਫਗਾਨਿਸਤਾਨ ’ਚ ਵਿਦਿਆਰਥਣਾਂ ਲਈ ਹਿਜਾਬ ਪਾਉਣਾ ਲਾਜ਼ਮੀ

Comment here