ਸਿਆਸਤਖਬਰਾਂਚਲੰਤ ਮਾਮਲੇ

ਅਗਨੀਪਥ ਯੋਜਨਾ ਬਦਲਾਅ ਲਿਆਉਣ ਵਾਲੀ ਨੀਤੀ-ਪੀਐਮ ਮੋਦੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਦੇ ਤਿੰਨਾਂ ਅੰਗਾਂ ’ਚ ਭਰਤੀ ਦੀ ਛੋਟੀ ਮਿਆਦ ਦੀ ਯੋਜਨਾ ‘ਅਗਨੀਪਥ’ ਦੇ ਪਹਿਲੇ ਬੈਚ ਦੇ ਅਗਨੀਵੀਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦੇ ਹੋਏ ਕਿਹਾ ਕਿ ਅਗਨੀਪਥ ਯੋਜਨਾ ਇਕ ਬਦਲਾਅ ਲਿਆਉਣ ਵਾਲੀ ਨੀਤੀ ਹੈ ਅਤੇ ਇਹ ਹਥਿਆਰਬੰਦ ਬਲਾਂ ਨੂੰ ਮਜ਼ਬੂਤ ​​ਕਰਨ ਅਤੇ ਉਨ੍ਹਾਂ ਨੂੰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਨ ’ਚ ‘ਬਾਜ਼ੀ ਪਲਟਣ ਵਾਲੀ’ ਸਾਬਤ ਹੋਵੇਗੀ।ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵੱਲੋਂ ਜਾਰੀ ਬਿਆਨ ਮੁਤਾਬਿਕ, ਮੋਦੀ ਨੇ ਅਗਨੀਵੀਰਾਂ ਨੂੰ ਇਸ ਮਾਰਗ-ਦਰਸ਼ਕ ਯੋਜਨਾ ’ਚ ਮੋਹਰੀ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਅਗਨੀਵੀਰ ਹਥਿਆਰਬੰਦ ਬਲਾਂ ਨੂੰ ਵਧੇਰੇ ਜਵਾਨ ਅਤੇ ‘ਟੈੱਕ ਸੇਵੀ’ (ਆਧੁਨਿਕ ਤਕਨੀਕ ਅਤੇ ਤਕਨੀਕ ਦੇ ਜਾਣਕਾਰ) ਬਣਾਉਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,‘‘ਤਕਨੀਕੀ ਤੌਰ ’ਤੇ ਉੱਨਤ ਫੌਜੀ ਸਾਡੀਆਂ ਹਥਿਆਰਬੰਦ ਫੌਜਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਨੌਜਵਾਨਾਂ ਦੀ ਮੌਜੂਦਾ ਪੀੜ੍ਹੀ ’ਚ ਵਿਸ਼ੇਸ਼ ਤੌਰ ’ਤੇ ਇਹ ਸਮਰੱਥਾ ਹੈ।’’ ਉਨ੍ਹਾਂ ਕਿਹਾ ਕਿ ਨਵਾਂ ਭਾਰਤ ਨਵੇਂ ਜੋਸ਼ ਨਾਲ ਭਰਿਆ ਹੋਇਆ ਹੈ ਅਤੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਯਤਨ ਜਾਰੀ ਹਨ। ਅਗਨੀਵੀਰਾਂ ਦੀ ਸਮਰੱਥਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਭਾਵਨਾ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਦਰਸਾਉਂਦੀ ਹੈ, ਜਿਸ ਨੇ ਹਮੇਸ਼ਾ ਦੇਸ਼ ਦੇ ਝੰਡੇ ਨੂੰ ਉੱਚਾ ਰੱਖਿਆ ਹੈ। ਉਨ੍ਹਾਂ ਸਿਆਚਿਨ ’ਚ ਤਾਇਨਾਤ ਮਹਿਲਾ ਫੌਜੀਆਂ ਅਤੇ ਆਧੁਨਿਕ ਲੜਾਕੂ ਜਹਾਜ਼ ਉਡਾਉਣ ਵਾਲੀਆਂ ਔਰਤਾਂ ਦੀ ਉਦਾਹਰਣ ਦਿੰਦੇ ਹੋਏ ਅਗਨੀਵੀਰਾਂ ਨੂੰ ਦੱਸਿਆ ਕਿ ਕਿਵੇਂ ਔਰਤਾਂ ਵੱਖ-ਵੱਖ ਮੋਰਚਿਆਂ ’ਤੇ ਹਥਿਆਰਬੰਦ ਬਲਾਂ ਦੀ ਅਗਵਾਈ ਕਰ ਰਹੀਆਂ ਹਨ। 21ਵੀਂ ਸਦੀ ’ਚ ਜੰਗ ਲੜਣ ਦੇ ਬਦਲਦੇ ਤਰੀਕਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਾਈਬਰ ਯੁੱਧ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ।

Comment here