ਬਠਿੰਡਾ-ਕਾਂਗਰਸੀ ਐਮਐਲਏ ਰਾਜਾ ਵੜਿੰਗ ਨੇ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਡੀ ਸਰਕਾਰ ਦਿੱਲੀ ਤੋਂ ਚਲਦੀ ਹੈ। ਇਸ ਕਾਰਨ ਮੇਰੇ ਵਰਗੇ ਆਮ ਘਰਾਂ ਦੇ ਲੋਕ ਐਮਐਲਏ ਬਣ ਰਹੇ ਹਨ। ਇਕ ਆਮ ਪਰਿਵਾਰ ਦਾ ਆਦਮੀ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਜੋ ਸਰਕਾਰ ਪੰਜਾਬ ਜਾਂ ਇਕ ਪਰਿਵਾਰ ਦੇ ਘਰ ਤੋਂ ਚਲਦੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰਵਾਦ ਤੋਂ ਅੱਗੇ ਹੋ ਕੇ ਬਾਹਰੋਂ ਸੀਐਮ ਐਲਾਨਣ।
ਉਨ੍ਹਾਂ ਕਿਹਾ ਕਿ ਸ਼੍ਰੋਅਦ ਦੇ ਸੀਨੀਅਰ ਨੇਤਾ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਤੇ ਕੁਲਦੀਪ ਸਿੰਘ ਵਡਾਲਾ ਨੇ ਆਪਣੀ ਪੂਰੀ ਜ਼ਿੰਦਗੀ ਸ਼੍ਰੋਅਦ ਨੂੰ ਸਮਰਪਿਤ ਕਰ ਦਿੱਤੀ ਪਰ ਮਿਲਿਆ ਕੁਝ ਵੀ ਨਹੀਂ। ਵੱਡੇ ਵੱਡੇ ਨੇਤਾਵਾਂ ਦੇ ਨਾਲ ਸ਼੍ਰੋਅਦ ਨੇ ਪੱਖਪਾਤ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਕੁਲਦੀਪ ਸਿੰਘ ਵਡਾਲਾ ਨੂੰ ਦਰਕਿਨਾਰ ਕਰਕੇ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਅਦ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਬਣਾ ਦਿੱਤਾ।
ਜ਼ੋਰਾ ਸਿੰਘ ਮਾਨ ਨੇ ਕੋਸ਼ਿਸ਼ ਕੀਤੀ ਸੀ ਬੋਲਣ ਦੀ, ਆਪ ਨੇ ਉਨ੍ਹਾਂ ਦੀ ਜੋ ਹਾਲਤ ਕੀਤੀ, ਉਸ ਨੂੰ ਪੂਰੀ ਦੁਨੀਆ ਜਾਣਦੀ ਹੈ। ਮੈਨੂੰ ਯਾਦ ਹੈ ਕਿ ਪਿਛਲੀ ਸਰਕਾਰ ਦੇ ਸਮੇਂ ਗੁਲਜ਼ਾਰ ਸਿੰਘ ਰਣੀਕੇ , ਸਰਵਣ ਸਿੰਘ ਫਿਲੌਰ ’ਤੇ ਦੋਸ਼ ਲੱਗੇ ਤਾਂ ਤੁਸੀਂ ਉਨ੍ਹਾਂ ਤੋਂ ਅਸਤੀਫ਼ਾ ਲੈ ਲਿਆ ਸੀ ਪਰ ਜਦੋਂ ਬਿਕਰਮ ਸਿੰਘ ਮਜੀਠੀਆ ’ਤੇ ਦੋਸ਼ ਲੱਗੇ ਤਾਂ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਸੁਖਬੀਰ ਦਾ ਕਰੀਬੀ ਰਿਸ਼ਤੇਦਾਰ ਸੀ।
ਰਾਜਾ ਵੜਿੰਗ ਕਿਹਾ ਕਿ ਸਿਰਫ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਆਪਣੀ ਕੁਰਸੀ ਕਿਸੇ ਦੂਜੇ ਨੂੰ ਦੇ ਸਕਦੀ ਹੈ। ਸੋਨੀਆ ਗਾਂਧੀ ਨੇ ਆਪਣੀ ਕੁਰਸੀ ਦੇ ਕੇ ਮਨਮੋਹਨ ਸਿੰਘ ਨੂੰ 10 ਸਾਲ ਪ੍ਰਧਾਨ ਮੰਤਰੀ ਬਣਾਇਆ ਪਰ ਤੁਸੀਂ ਸੀਨੀਅਰ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਦੀ ਥਾਂ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ। ਸ਼੍ਰੋਅਦ ਵਿਚ ਦਮ ਹੈ ਤਾਂ ਐਲਾਨ ਕਰਕੇ ਦਿਖਾਵੇ ਕਿ ਸ਼੍ਰੋਅਦ ਸਰਕਾਰ ਵਿਚ ਆਪਣੇ ਪਰਿਵਾਰ ਤੋਂ ਇਲਾਵਾ ਕੋਈ ਹੋਰ ਸੀਐਮ ਹੋਵੇਗਾ।
Comment here