ਗੁਰਦਾਸਪੁਰ-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭਰੋ ਹਾਰਨੀ ਵਾਸੀ ਏ.ਐਸ.ਆਈ. ਅਮਰੀਕ ਸਿੰਘ ਦੇ ਟੋਰੰਟੋ ਰਹਿੰਦੇ ਪੁੱਤਰ ਗੁਰਪ੍ਰਤਾਪ ਸਿੰਘ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਇਸ ਸਬੰਧੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 5 ਸਾਲ ਪਹਿਲਾਂ ਸਟਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਬੀਤੇ ਦਿਨ ਉਨ੍ਹਾਂ ਨੂੰ ਐੱਨ.ਆਰ.ਆਈ. ਥਾਣਾ ਗੁਰਦਾਸਪੁਰ ਰਾਹੀਂ ਗੁਰਪ੍ਰਤਾਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ। ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਕੀ ਉਨ੍ਹਾਂ ਨੂੰ ਕਦੇ-ਕਦੇ ਗੁਰਪ੍ਰਤਾਪ ਦਾ ਫੋਨ ਆਉਂਦਾ ਸੀ ਅਤੇ ਹੁਣ ਇਕ ਮਹੀਨੇ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਉਸ ਦੀ ਗੱਲਬਾਤ ਨਹੀਂ ਹੋਈ ਸੀ।
ਸਿੱਖ ਨੌਜਵਾਨ ਦੀ ਟੋਰੰਟੋ ਵਿਚ ਭੇਦਭਰੇ ਹਾਲਾਤ ਵਿਚ ਮੌਤ


Comment here