ਸਿਆਸਤਖਬਰਾਂਚਲੰਤ ਮਾਮਲੇ

ਵਿਦੇਸ਼ ਮੰਤਰੀ ਜੈਸ਼ੰਕਰ ਸ਼੍ਰੀਲੰਕਾ ਦੇ ਤਿੰਨ ਦਿਨਾਂ ਦੇ ਦੌਰੇ ‘ਤੇ

ਮਾਲੇ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮਾਲਦੀਵ ਤੇ ਸ਼੍ਰੀਲੰਕਾ ਦੇ ਤਿੰਨ ਦਿਨਾਂ ਦੇ ਦੌਰੇ ‘ਤੇ ਹਨ। ਜੈਸ਼ੰਕਰ ਭਰੋਸੇਯੋਗ ਦੁਵੱਲੀ ਭਾਈਵਾਲੀ ਰਾਹੀਂ ਮਾਲਦੀਵ ਨੂੰ ਦਿੱਤੀ ਗਈ ਵਿਕਾਸ ਸਹਾਇਤਾ ਦੇ ਪ੍ਰਭਾਵ ਦਾ ਨਿਰੀਖਣ ਕਰਨਗੇ, ਜੋ ਭਾਰਤ ਦੇ ਦੋ ਪ੍ਰਮੁੱਖ ਸਮੁੰਦਰੀ ਗੁਆਂਢੀਆਂ ਨਾਲ ਦੁਵੱਲੇ ਸਬੰਧਾਂ ਦੇ ਹੋਰ ਵਿਸਥਾਰ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਮਾਲਦੀਵ ਪਹੁੰਚਣ ‘ਤੇ ਜੈਸ਼ੰਕਰ ਦਾ ਇੱਥੇ ਹਵਾਈ ਅੱਡੇ ‘ਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਰਵਾਇਤੀ ਸਵਾਗਤ ਕੀਤਾ।
ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੇ ਪਿਆਰੇ ਦੋਸਤ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਮਾਲਦੀਵ ਵਿੱਚ ਸੁਆਗਤ ਹੈ। ਇਸ ਵਾਰ ਉੱਤਰੀ ਏਟੋਲ ਵਿੱਚ, ਉਹ ਹਮੇਸ਼ਾ ਭਰੋਸੇਮੰਦ ਮਾਲਦੀਵ-ਭਾਰਤ ਸਾਂਝੇਦਾਰੀ ਦੁਆਰਾ ਪ੍ਰਦਾਨ ਕੀਤੀ ਗਈ ਵਿਕਾਸ ਸਹਾਇਤਾ ਦੇ ਪ੍ਰਭਾਵ ਨੂੰ ਦੇਖਣਗੇ। ਉਨ੍ਹਾਂ ਨੇ ਟਵੀਟ ਕਰਦਿਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਹ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕਰਨਗੇ ਅਤੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨਾਲ ਗੱਲਬਾਤ ਕਰਨਗੇ। ਮਾਲਦੀਵ ‘ਚ ਜੈਸ਼ੰਕਰ ਦੁਵੱਲੇ ਸਹਿਯੋਗ ਨੂੰ ਮਜ਼ਬੂਤ ​ਕਰਨ ਲਈ ਕਈ ਸਮਝੌਤਿਆਂ ‘ਤੇ ਦਸਤਖ਼ਤ ਕਰਨਗੇ।

Comment here