ਅਪਰਾਧਸਿਆਸਤਖਬਰਾਂ

ਅਫਗਾਨ ਔਰਤਾਂ ਨੇ ‘ਸਿੱਖਿਆ ਸਾਡਾ ਹੱਕ ਹੈ’ ਦੇ ਲਗਾਏ ਨਾਅਰੇ

ਕਾਬੁਲ-ਮਹਿਲਾ ਯੂਨੀਵਰਸਿਟੀ ਦੀ ਸਿੱਖਿਆ ’ਤੇ ਪਾਬੰਦੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਤਾਲਿਬਾਨ ਸੁਰੱਖਿਆ ਬਲਾਂ ਨੇ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ। ਕਈ ਦੇਸ਼ਾਂ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੁਆਰਾ ਔਰਤਾਂ ਨੂੰ ਯੂਨੀਵਰਸਿਟੀ ਵਿੱਚ ਜਾਣ ’ਤੇ ਪਾਬੰਦੀ ਲਗਾਉਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ।
ਉਦੋਂ ਤੋਂ ਅਫਗਾਨ ਔਰਤਾਂ ਨੇ ਪਾਬੰਦੀ ਦੇ ਖਿਲਾਫ ਵੱਡੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤਾ ਹੈ। ਗਵਾਹਾਂ ਦੇ ਅਨੁਸਾਰ, ਪੱਛਮੀ ਸ਼ਹਿਰ ਹੇਰਾਤ ਵਿੱਚ ਲਗਭਗ ਦੋ ਦਰਜਨ ਔਰਤਾਂ ਪਾਬੰਦੀ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਸੂਬਾਈ ਗਵਰਨਰ ਦੀ ਰਿਹਾਇਸ਼ ਵੱਲ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪ੍ਰਦਰਸ਼ਨਕਾਰੀ ਔਰਤਾਂ ‘ਸਿੱਖਿਆ ਸਾਡਾ ਹੱਕ ਹੈ’ ਦੇ ਨਾਅਰੇ ਲਗਾ ਰਹੀਆਂ ਸਨ। ਬਾਅਦ ਵਿੱਚ ਸੁਰੱਖਿਆ ਬਲਾਂ ਨੇ ਜਲ ਤੋਪਾਂ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਖਦੇੜ ਦਿੱਤਾ।
ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੀ ਮਰੀਅਮ ਨੇ ਕਿਹਾ ਕਿ ਪ੍ਰਦਰਸ਼ਨ ਵਿਚ 100-150 ਔਰਤਾਂ ਨੇ ਹਿੱਸਾ ਲਿਆ ਅਤੇ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਛੋਟੇ-ਛੋਟੇ ਸਮੂਹਾਂ ਵਿਚ ਮੁੱਖ ਮੀਟਿੰਗ ਸਥਾਨ ਵੱਲ ਵਧੀਆਂ। ਉਸਨੇ ਕਿਹਾ, ‘ਹਰ ਗਲੀ, ਚੌਰਾਹੇ ’ਤੇ ਸੁਰੱਖਿਆ ਬਲ ਅਤੇ ਬਖਤਰਬੰਦ ਵਾਹਨ ਤਾਇਨਾਤ ਸਨ, ਉਸਨੇ ਕਿਹਾ ਜਦੋਂ ਕਿ ਸੂਬਾਈ ਗਵਰਨਰ ਹਮੀਦੁੱਲਾ ਐਮ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਸਿਰਫ ਚਾਰ-ਪੰਜ ਪ੍ਰਦਰਸ਼ਨਕਾਰੀ ਸਨ।

Comment here