ਸਿਆਸਤਖਬਰਾਂਚਲੰਤ ਮਾਮਲੇ

ਪੀਐੱਮ ਮੋਦੀ ਨਵੇਂ ਭਾਰਤ ਦੇ ਨਿਰਮਾਤਾ-ਚੰਦਰਸ਼ੇਖਰ

ਦੁਬਈ-ਦੁਬਈ ਵਿੱਚ ਐਨਆਈਡੀ ਫਾਊਂਡੇਸ਼ਨ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ ਦੇ ਵਿਜ਼ਨ ਦੀ ਸ਼ਲਾਘਾ ਕੀਤੀ। ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਚੰਦਰਸ਼ੇਖਰ ਨੇ ਵਿਸ਼ਵ ਸਦਭਾਵਨਾ, ਦੁਬਈ ਚੈਪਟਰ ਸਮਾਗਮ ਦੌਰਾਨ ‘ਅੰਮ੍ਰਿਤਕਾਲ’ ਵੱਲ ਭਾਰਤ ਦੀ ਯਾਤਰਾ ਬਾਰੇ ਬੋਲਦਿਆਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨਵੇਂ ਭਾਰਤ ਦੇ ਨਿਰਮਾਤਾ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਪਿਛਲੇ ਅੱਠ ਸਾਲਾਂ ਨੇ ਭਾਰਤ ਨੂੰ ਕਈ ਖੇਤਰਾਂ ਵਿੱਚ ਬਦਲ ਦਿੱਤਾ ਹੈ। ਦੁਬਈ ਦੇ ਸ਼ੇਖ ਮੁਹੰਮਦ ਬਿਨ, ਮਕਤੂਮ ਬਿਨ ਜੁਮਾ ਅਲ-ਮਕਤੂਮ, ਐਮਬੀਐਮ ਗਰੁੱਪ ਦੇ ਚੇਅਰਮੈਨ ਅਤੇ ਦੁਬਈ ਸ਼ਾਹੀ ਪਰਿਵਾਰ ਦੇ ਮੈਂਬਰ, ਸਤਨਾਮ ਸਿੰਘ, ਚੀਫ ਪੈਟਰਨ ਐਨਆਈਡੀ ਫਾਊਂਡੇਸ਼ਨ ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਸਰਦਾਰ ਐਸਪੀਐਸ ਓਬਰਾਏ, ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪ੍ਰੋ. ਹਿਮਾਨੀ ਸੂਦ, ਸੰਸਥਾਪਕ, ਐਨ.ਆਈ.ਡੀ. ਫਾਊਂਡੇਸ਼ਨ ਵੀ ਹਾਜ਼ਰ ਸਨ।

Comment here