ਲਾਹੌਰ – 1992 ਵਿੱਚ ਤੋੜੇ ਗਏ ਲਾਹੌਰ ਦੇ 3 ਜੈਨ ਮੰਦਰਾਂ ’ਚੋਂ ਇਕ ਜੈਨ ਮੰਦਰ ਛੇਤੀ ਨਵੇਂ ਰੂਪ ’ਚ ਤਿਆਰ ਹੋ ਜਾਵੇਗਾ ਅਤੇ ਛੇਤੀ ਹੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਦਰਸ਼ਨਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਮੰਦਿਰ ਅਨਾਰਕਲੀ ਬਾਜ਼ਾਰ ਕੋਲ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਇਸ ਮੰਦਰ ਦੀ ਮੁਰੰਮਤ ਦਾ ਕੰਮ ਇਕ-ਦੋ ਮਹੀਨੇ ’ਚ ਪੂਰਾ ਹੋ ਜਾਵੇਗਾ। ਸਾਲ 1992 ’ਚ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਇਸ ਜੈਨ ਮੰਦਰ ਨੂੰ ਨਸ਼ਟ ਕਰ ਦਿੱਤਾ ਸੀ। ਦਸੰਬਰ 2021 ਨੂੰ ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਗੁਲਜ਼ਾਰ ਅਹਿਮਦ ਨੇ ਇਕ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦੇ ਹੋਏ ਪਾਕਿਸਤਾਨ ਦੀ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਸੀ ਕਿ ਜੈਨ ਮੰਦਿਰ ਦੀ ਮੁਰੰਮਤ ਦਾ ਕੰਮ 6 ਮਹੀਨੇ ’ਚ ਪੂਰਾ ਕੀਤਾ ਜਾਵੇ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਜ 5 ਕਰੋੜ ਰੁਪਏ ਦਾ ਬਜਟ ਜਾਰੀ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਸਮੇਂ ਲਗਭਗ 75 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਵਕਫ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ ਨੇ ਅਨੁਸਾਰ ਜੈਨ ਮੰਦਰ ਦੀ ਮੁਰੰਮਤ ਦਾ ਕੰਮ ਛੇਤੀ ਪੂਰਾ ਹੋ ਜਾਵੇਗਾ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਇਹ 2 ਮਹੀਨੇ ਦੇ ਅੰਦਰ ਖੋਲ੍ਹ ਦਿੱਤਾ ਜਾਵੇਗਾ।
1992 ’ਚ ਤੋੜੇ ਜੈਨ ਮੰਦਰ ਜਲਦ ਨਵੇਂ ਰੂਪ ’ਚ ਖੁੱਲ੍ਹਣਗੇ


Comment here