ਨੰਗਲ : ਪੰਜਾਬ ਚਿੱਟੇ ਦਾ ਘਰ ਬਣ ਚੁੱਕਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਚਿੱਟੇ ਦੀ ਦਲਦਲ ਵਿਚ ਡੁੱਬਦੀ ਜਾ ਰਹੀ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਗੱਲਵਾਤ ਦੌਰਾਨ ਪੁੱਛਿਆ ਗਿਆ ਕੀ 2017 ਤੋਂ ਲੈ ਕੇ 2022 ਤਕ ਕਾਂਗਰਸ ਦੀ ਸਰਕਾਰ ਰਹੀ। ਇਸ ਨਸ਼ੇ ਨੂੰ ਰੋਕਣ ਲਈ ਕਾਂਗਰਸ ਨੇ ਕੀ ਉਪਰਾਲੇ ਕੀਤੇ? ਜੇ ਨਹੀਂ ਕੀਤੇ ਤਾਂ ਪੰਜਾਬ ‘ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਸਲਾਹ/ਮਸ਼ਵਰਾ ਦੇਣਾ ਚਾਹੋਗੇ। ਇਸ ਦਾ ਜਵਾਬ ’ਚ ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ ਸੰਸਥਾਗਤ ਤਰੀਕੇ ਨਾਲ ਪੰਜਾਬ ‘ਚ ਡਰੱਗ ਵੇਚਿਆ ਜਾਂਦਾ ਸੀ, ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਉਨ੍ਹਾਂ ਇਸ ਸੰਸਥਾਗਤ ਮਾਫ਼ੀਏ ਖ਼ਾਸ ਕਰ ਪਾਕਿਸਤਾਨ, ਅਫ਼ਗਾਨਿਸਤਾਨ ਸਪਲਾਈ ਰੂਟ ਨੂੰ ਰੋਕਣ ਨੂੰ ਕੋਸ਼ਿਸ਼ ਕੀਤੀ। ਉਸ ਵਿਚ ਕਾਂਗਰਸ ਦੀ ਸਰਕਾਰ ਨੇ ਕਾਫ਼ੀ ਸਫਲਤਾ ਪ੍ਰਰਾਪਤ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਜਿੱਥੇ ਮੰਗ ਹੁੰਦੀ ਉੁਥੇ ਸਪਲਾਈ ਲਈ ਲੋਕ ਰਿਸਕ ਲੈ ਕੇ ਵੀ ਇਹ ਕੰਮ ਕਰਦੇ ਹਨ ਕਿਉਂਕਿ ਇਸ ‘ਚ ਪੈਸਾ ਵਾਧੂ ਹੈ। ਮੈਂ ਉਮੀਦ ਕਰਦਾ ਹਾਂ ਕਿ ਜੋ ਉਪਰਾਲੇ ਅਸੀਂ ਕੀਤੇ ਹਨ ਉਨ੍ਹਾਂ ਨੂੰ ਅੱਗੇ ਵਧਾਉਂਦਿਆਂ ਜੋ ਨਵੀਂ ਸਰਕਾਰ ਬਣੀ ਹੈ, ਇਸ ਨੂੰ ਜ਼ਰੂਰ ਠੱਲ੍ਹ ਪਾਵੇਗੀ। ਸੂਤਰਾਂ ਮੁਤਾਬਕ ਪੁਲਿਸ ਨੂੰ ਵੀ ਪਤਾ ਹੈ ਕਿ ਨਸ਼ਾ ਕਿੱਥੇ ਵਿਕਦਾ ਹੈ, ਫਿਰ ਵੀ ਪੁਲਿਸ ਕਿਉਂ ਕਾਰਵਾਈ ਨਹੀਂ ਕਰਦੀ, ਪੁੱਛੇ ਜਾਣ ‘ਤੇ ਤਿਵਾੜੀ ਨੇ ਕਿਹਾ ਕਿ ‘ਆਪ’ ਦੀ ਨਵੀਂ ਸਰਕਾਰ ਬਣੀ ਹੈ, ਉਮੀਦ ਹੈ ਉਹ ਸਾਡੇ ਵੱਲੋਂ ਰਹਿੰਦੀਆਂ ਕਮੀਆਂ ਨੂੰ ਜ਼ਰੂਰ ਪੂਰਾ ਕਰੇਗੀ।


Comment here