ਖਬਰਾਂਖੇਡ ਖਿਡਾਰੀਚਲੰਤ ਮਾਮਲੇ

93 ਸਾਲਾ ਇੰਦਰ ਸਿੰਘ ਜਿੱਤ ਚੁੱਕੇ ਨੇ 40 ਗੋਲਡ ਮੈਡਲ

ਮੁਕਤਸਰ-93 ਸਾਲਾ ਬਾਬਾ ਇੰਦਰ ਸਿੰਘ ਹਰ ਰੋਜ਼ 11 ਕਿਲੋਮੀਟਰ ਦੌੜਦੇ ਹਨ । ਉਹ ਲੰਬੀ ਛਾਲ, 200 ਮੀਟਰ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਕੇ 40 ਸੋਨ ਤਗਮੇ, 9 ਚਾਂਦੀ ਦੇ ਤਗਮੇ, 8 ਕਾਂਸੀ ਦੇ ਤਗਮੇ ਜਿੱਤ ਚੁਕੇ ਹਨ। ਉਹਨਾਂ ਨੇ ਦੱਸਿਆ ਕਿ ਉਹ ਸਾਦਾ ਭੋਜਨ ਖਾਂਦੇ ਹਨ ਜਿਸ ਵਿੱਚ ਲਾਲ ਮਿਰਚ ਦੀ ਚਟਨੀ, ਲੱਸੀ, ਮੱਖਣ ਉਹਨਾਂ ਦਾ ਪਸੰਦੀਦਾ ਭੋਜਨ ਹੈ। ਉਹ ਗੁੜ ਖਾਣ ਦੇ ਬਹੁਤ ਸ਼ੌਕੀਨ ਹਨ। ਇੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿੱਚ ਭਾਗ ਲੈਣ ਦੀ ਇੱਛਾ ਹੈ। ਉਹਨਾਂ ਨੇ ਦੱਸਿਆ ਕਿ ਹੁਣ ਉਹ ਬੰਗਲੌਰ ਅਤੇ ਪੰਚਕੂਲਾ ਵਿੱਚ ਹੋਣ ਵਾਲੀਆਂ ਨੈਸ਼ਨਲ ਵੈਟਰਨਜ਼ ਖੇਡਾਂ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ। ਬਾਬਾ ਇੰਦਰ ਸਿੰਘ ਨੇ 75 ਸਾਲ ਦੀ ਉਮਰ ਵਿੱਚ ਖੇਡਾਂ ਵਿੱਚ ਭਾਗ ਲੈ ਕੇ 3 ਗੋਲਡ ਮੈਡਲ ਜਿੱਤੇ ਸਨ। ਉਦੋਂ ਤੋਂ ਉਹ ਲਗਾਤਾਰ ਜਿੱਤ ਰਹੇ ਹਨ। ਪਿਛਲੇ ਸਾਲ ਨਵੰਬਰ ਵਿਚ ਵੀ ਉਹਨਾਂ ਨੇ ਮਸਤੂਆਣਾ ਵਿਚ ਖੇਡਾਂ ਵਿਚ ਹਿੱਸਾ ਲਿਆ ਸੀ ਅਤੇ ਸੋਨ ਤਗਮਾ ਜਿੱਤਿਆ ਸੀ।

Comment here