ਅਪਰਾਧਸਿਆਸਤਖਬਰਾਂਦੁਨੀਆ

ਸ਼ਰੀਅਤ ਕਨੂੰਨ ਲਾਗੂ ਕਰੇਗੀ ਤਾਲਿਬਾਨੀ ਸਰਕਾਰ

ਕਾਬੁਲ – ਤਾਲਿਬਾਨ ਦੀ ਕਰੂਰਤਾ ਦੀ ਹਰ ਦਿਨ ਨਵੀਂ ਮਿਸਾਲ ਮਿਲਦੀ ਹੈ। ਤਾਲਿਬਾਨ ਦੇ ਰਾਜ ਵਿੱਚ ਅਫ਼ਗਾਨਿਸਤਾਨ ਦੀ ਆਰਥਿਕ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਤਾਲਿਬਾਨੀ ਨੇਤਾ ਜੋ ਮਰਜ਼ੀ ਆਖੀ ਜਾਣ ਪਰ ਸੱਚ ਇਹੀ ਹੈ ਕਿ ਹਾਲਾਤ ਚੰਗੇ ਨਹੀਂ ਹਨ। ਹੁਣ ਤਾਲਿਬਾਨ ਨੇ ਦੇਸ਼ ‘ਚ ਸ਼ਰੀਆ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਤਾਲਿਬਾਨ ਦੇ ਸਰਗਨਾ ਹੇਬਤੁੱਲਾ ਅਖੁੰਦਜ਼ਾਦਾ ਦੇ ਆਦੇਸ਼ ‘ਤੇ ਇਕ ਫ਼ੌਜੀ ਟਿ੍ਬਿਊਨਲ ਬਣਾਇਆ ਗਿਆ ਹੈ। ਐਕਸਪ੍ਰਰੈੱਸ ਟਿ੍ਬਿਊਨ ਨੇ ਤਾਲਿਬਾਨ ਦੇ ਉਪ ਬੁਲਾਰੇ ਇਨਾਮੁੱਲਾ ਸਾਮਾਂਗਨੀ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਟਿ੍ਬਿਊਨਲ ਸ਼ਰੀਆ ਪ੍ਰਣਾਲੀ, ਡਿਕ੍ਰੀ ਤੇ ਸਮਾਜਿਕ ਤਬਦੀਲੀਆਂ ਨੂੰ ਲਾਗੂ ਕਰਵਾਏਗਾ। ਓਬੈਦੁੱਲਾ ਨਿਜ਼ਾਮੀ ਨੂੰ ਟਿ੍ਬਿਊਨਲ ਦਾ ਚੇਅਰਮੈਨ ਤੇ ਸੈਯਦ ਤੇ ਜਾਹਿਦ ਅਖੁੰਦਜ਼ਾਦਾ ਨੂੰ ਡਿਪਟੀ ਚੇਅਰਮੈਨ ਬਣਾਇਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫ਼ੌਜੀ ਟਿ੍ਬਿਊਨਲ ਨੂੰ ਸ਼ਰੀਆ ਕਾਨੂੰਨ ਦੀ ਵਿਆਖਿਆ, ਇਸਲਾਮਿਕ ਨਾਗਰਿਕ ਕਾਨੂੰਨ ਮੁਤਾਬਕ ਡਿਕਰੀ ਜਾਰੀ ਕਰਨ ਤੇ ਖ਼ੁਫ਼ੀਆ ਵਿਭਾਗ, ਫ਼ੌਜ, ਪੁਲਿਸ ਤੇ ਤਾਲਿਬਾਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਸ਼ਿਕਾਇਤ, ਮੁਕੱਦਮਾ ਜਾਂ ਪਟੀਸ਼ਨ ਰਜਿਸਟਰਡ ਕਰਨ ਦਾ ਅਧਿਕਾਰ ਹੋਵੇਗਾ। ਇਸ ਦੌਰਾਨ ਅਫ਼ਗਾਨਿਸਤਾਨ ‘ਚ ਵੱਧ ਰਹੇ ਅੱਤਵਾਦੀ ਹਮਲਿਆਂ ਨੇ ਤਾਲਿਬਾਨ ਦੀ ਸ਼ਾਸਨ ਸਮਰੱਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੌਮਾਂਤਰੀ ਪੱਧਰ ‘ਤੇ ਇਹ ਧਾਰਨਾ ਬਣਨ ਲੱਗੀ ਹੈ ਕਿ ਤਾਲਿਬਾਨ ਅਫ਼ਗਾਨਿਸਤਾਨ ਦੀ ਜਨਤਾ ਦੀ ਰੱਖਿਆ ‘ਚ ਸਮਰਥ ਨਹੀਂ ਹੈ। ਜਿਓਪਾਲਿਟੀਕਾ ਡਾਟ ਇਨਫੋ ‘ਚ ਲਿਖਣ ਵਾਲੇ ਡੀ. ਵਲੇਰੀਓ ਫਾਬਰੀ ਕਹਿੰਦੇ ਹਨ ਕਿ ਤਾਲਿਬਾਨ ਆਪਣੀ ਸ਼ਾਸਨ ਸਮਰੱਥਾ ਸਾਬਤ ਕਰਨ ਦੀ ਵੱਡੀ ਪ੍ਰਰੀਖਿਆ ‘ਚੋਂ ਲੰਘ ਰਿਹਾ ਹੈ। ਆਈਐੱਸ-ਖੁਰਾਸਾਨ ਦੇ ਵਧਦੇ ਹਮਲੇ ਤਾਲਿਬਾਨ ਦੀ ਘੱਟ ਗਿਣਤੀਆਂ ਤੇ ਆਮ ਲੋਕਾਂ ਦੀ ਰੱਖਿਆ ਸਮਰਥਾ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।

Comment here