ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

9 ਸਾਲਾ ਹਿੰਦੂ ਬੱਚੇ ਨੂੰ ਧਾਰਨ ਕਰਵਾਇਆ ਇਸਲਾਮ

ਕਰਾਚੀ-ਪਾਕਿਸਤਾਨ ਵਿੱਚ ਘੱਟਗਿਣਤੀਆਂ ਨੂੰ ਜਬਰੀ ਇਸਲਾਮ ਕਬੂਲ ਕਰਵਾਏ ਜਾਣ ਦੇ ਕਈ ਮਾਮਲੇ ਵਾਪਰ ਚੁੱਕੇ ਹਨ, ਹੁਣ ਤਾਂ ਕੱਟੜਪੰਥੀ ਬੱਚਿਆਂ ਨੂੰ ਵੀ ਸ਼ਿਕਾਰ ਬਣਾਉਣ ਲੱਗੇ ਹਨ। ਕਰਾਚੀ  ਵਿਚ ਇਕ 9 ਸਾਲਾ ਹਿੰਦੂ ਬੱਚੇ ਚਮਨ ਕੋਹਲੀ ਵਾਸੀ ਬਦੀਨ ਦੇ ਹਿੰਦੂ ਧਰਮ ਨੂੰ ਤਿਆਗ ਕੇ ਇਸਲਾਮ ਕਬੂਲ ਕਰਾਇਆ ਗਿਆ ਹੈ। ਕਰਾਚੀ ਦੀ ਇਕ ਮਸਜਿਦ ਦੇ ਚਮਨ ਕੋਹਲੀ ਨੂੰ ਲਿਆ ਕੇ ਉਸ ਨੂੰ ਮਸਜਿਦ ਦੇ ਮੌਲਵੀਂ ਨੇ ਇਸਲਾਮ ਕਬੂਲ ਕਰਵਾ ਕੇ ਉਸ ਦਾ ਨਾਮ ਬਦਲ ਕੇ ਇਫਤਾਰ ਰੱਖ ਦਿੱਤਾ ਗਿਆ। ਜਿਵੇਂ ਇਸ ਬੱਚੇ ਦੇ ਧਰਮ ਪਰਿਵਰਤਣ ਦਾ ਐਲਾਨ ਮਸਜਿਦ ਦੇ ਲਾਊਡ ਸਪੀਕਰ ਤੋਂ ਹੋਇਆ ਤਾਂ ਪਾਕਿ ਹਿੰਦੂ ਕੌਂਸਲ ਦੇ ਕਰਾਚੀ ਸਥਿਤ ਆਹੁਦੇਦਾਰਾਂ ਨੇ ਮਸਜਿਦ ਵਿਚ ਜਾ ਕੇ ਚਮਨ ਕੋਹਲੀ ਬੱਚੇ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਪਰ ਮਸਜਿਦ ਦੇ ਮੋਲਵੀ ਨੇ ਕੌਂਸਲ ਦੇ ਆਹੁਦੇਦਾਰਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਬੱਚੇ ਨੇ ਆਪਣੀ ਇੱਛਾ ਨਾਲ ਧਰਮ ਪਰਿਵਰਤਣ ਕੀਤਾ ਹੈ। ਜਿਸ 9 ਸਾਲਾ ਹਿੰਦੂ ਬੱਚੇ ਨੂੰ ਆਪਣੇ ਧਰਮ ਬਾਰੇ ਵਿਚ ਪੂਰੀ ਜਾਣਕਾਰੀ ਹੀ ਨਹੀਂ ਹੈ, ਉਸ ਦਾ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਵਾ ਦਿੱਤਾ ਗਿਆ। ਪਾਕਿਸਤਾਨ ਹਿੰਦੂ ਕੌਂਸਲ ਨੇ ਦੋਸ਼ ਲਗਾਇਆ ਕਿ ਇਸ ਉਮਰ ਦੇ ਬੱਚੇ ਨੂੰ ਇਸਲਾਮ ਬਾਰੇ ਵਿਚ ਗਿਆਨ ਕਿਵੇਂ ਹੋ ਸਕਦਾ ਹੈ ਅਤੇ ਉਸ ਨੂੰ ਇਸਲਾਮ ਕਿਵੇਂ ਚੰਗਾ ਲੱਗ ਸਕਦਾ ਹੈ। ਪਰ ਕੱਟੜਪੰਥੀ ਆਪਣਾ ਫੈਸਲਾ ਥੋਪਣ ਤੇ ਬਜ਼ਿਦ ਹਨ।

Comment here