ਸਿਆਸਤਖਬਰਾਂ

9 ਪਿੰਡਾਂ ਨੂੰ ਜੋੜਦੇ 150 ਫੁੱਟ ਲੰਬੇ ਪੁਲ ਦਾ ਭਾਰਤੀ ਫੌਜ ਵਲੋਂ ਨਿਰਮਾਣ

ਸ਼੍ਰੀਨਗਰ-ਲੰਘੇ ਦਿਨੀਂ ‘ਮਾਛਲ ਮੇਲਾ’ ਸਮਾਰੋਹ ਮੌਕੇ ਸਰਹੱਦੀ ਕਸ਼ਮੀਰ ’ਚ ਭਾਰਤੀ ਫ਼ੌਜ ਨੇ ਕੁਪਵਾੜਾ ਜ਼ਿਲ੍ਹੇ ’ਚ ਮਾਛਲ ਖੇਤਰ ਦੇ 9 ਪਿੰਡਾਂ ਨੂੰ ਜੋੜਨ ਵਾਲੇ 150 ਫੁੱਟ ਲੰਬੇ ਪੁਲ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ। 2 ਮਹੀਨਿਆਂ ਤੱਕ ਚੱਲਿਆ ਇਹ ਮੇਲਾ ਬੀਤੇ ਐਤਵਾਰ ਨੂੰ ਖ਼ਤਮ ਹੋ ਗਿਆ। ਰੱਖਿਆ ਜਨਸੰਪਰਕ ਅਧਿਕਾਰੀ ਕਰਨਲ ਇਮਰੋਨ ਮੁਵੀ ਨੇ ਕਿਹਾ ਕਿ ਇਸ 150 ਫੁੱਟ ਲੰਬੇ ਪੁਲ ਦਾ ਨਿਰਮਾਣ ਜਨਰਲ ਰਿਜ਼ਰਵ ਇੰਜੀਨੀਅਰ ਫ਼ੋਰਸ (ਜੀ.ਆਰ.ਈ.ਐੱਫ.) ਵਲੋਂ ਕੀਤਾ ਗਿਆ ਹੈ। ਇਹ ਪੁਲ ਮਾਛਲ ਤੋਂ ਕੁਪਵਾੜਾ ਤੱਕ 9  ਪਿੰਡਾਂ ਨੂੰ ਜੋੜਦਾ ਹੈ। ਇਸ ਪੁਲ ਦਾ ਨਾਮ ਸ਼ਹੀਦ ਕੈਪਟਨ ਆਸ਼ੂਤੋਸ਼ ਦੇ ਨਾਮ ’ਤੇ ਰੱਖਿਆ ਗਿਆ ਹੈ। ਉਹ 8 ਨਵੰਬਰ 2020 ਨੂੰ ਅੱਤਵਾਦ ਰੋਕੂ ਮੁਹਿੰਮ ’ਚ ਦੇਸ਼ ਲਈ ਸਰਵਉੱਚ ਬਲੀਦਾਨ ਦੇ ਕੇ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ 15 ਅਗਸਤ 2021 ਨੂੰ ਮਰਨ ਤੋਂ ਬਾਅਦ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਛਲ ਮੇਲੇ ਦਾ ਹੋਰ ਮੁੱਖ ਆਕਰਸ਼ਨ 140 ਫੁੱਟ ਉੱਚੇ ਰਾਸ਼ਟਰੀ ਝੰਡੇ ਦਾ ਲਹਿਰਾਉਣਾ ਸੀ। ਜੋ 56 ਫੁੱਟ ਲੰਬਾਈ ਅਤੇ 37 ਫੁੱਟ ਚੌੜਾਈ ਨਾਲ ਦੇਸ਼ ’ਚ ਸਭ ਤੋਂ ਵੱਡਾ ਹੈ। ਇਸ ਦੌਰਾਨ ਇਕ ਸਮਰਿਤੀ ਸਥਾਨ 56 ਆਰ.ਆਰ. (ਮਰਾਠਾ ਐੱਲ.ਆਈ.) ਦੇ ਸ਼ਹੀਦ ਉਨ੍ਹਾਂ 32 ਬਹਾਦਰ ਜਵਾਨਾਂ ਨੂੰ ਸਮਰਪਿਤ ਕੀਤਾ ਗਿਆ, ਜਿਨ੍ਹਾਂ ਨੇ ਦੇਸ਼ ਲਈ ਸਰਵਉੱਚ ਬਲੀਦਾਨ ਦਿੱਤਾ ਹੈ।

Comment here