ਬਾਲੀਵੁੱਡ ਇੰਡਸਟਰੀ ਕੋਰੋਨਾ ਮਹਾਮਾਰੀ ਦੇ ਦੋ ਸਾਲਾਂ ਬਾਅਦ ਵੀ ਮੁਸ਼ਕਲ ਦੇ ਦੌਰ ਵਿਚੋਂ ਲੰਘ ਰਹੀ ਹੈ। ਫਿਲਮ ਇੰਡਸਟਰੀ ਨੂੰ ਹੁਣ ਤੱਕ ਕਰੋੜਾਂ ਰੁਪਏ ਦੀ ਕਮਾਈ ਦਾ ਨੁਕਸਾਨ ਝੱਲਣਾ ਪਿਆ ਹੈ।ਬਾਕਸ ਆਫਿਸ ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ‘ਵਿਚ ਰਿਲੀਜ਼ ਹੋਈਆਂ 20 ਮਸ਼ਹੂਰ ਹਿੰਦੀ ਫਿਲਮਾਂ ਵਿਚੋਂ 15 ਫਿਲਮਾਂ ਨੇ ਤਾਂ ਬਾਕਸ ਆਫਿਸ ‘ਤੇ ਮੂੰਹ ਦੀ ਖਾਧੀ ਹੈ। ਇਸ ਸਾਰੀਆਂ ਫਿਲਮਾਂ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀਆਂ ਹਨ।ਇੰਨ੍ਹਾਂ ਵਿਚ ਦੇਸ਼ ਦੇ ਵੱਡੇ-ਵੱਡੇ ਸੁਪਰਸਟਾਰਾਂ ਦੀਆਂ ਫਿਲਮਾਂ ਵੀ ਸ਼ਾਮਲ ਹਨ। ਜਿਵੇਂ- ਰਣਵੀਰ ਸਿੰਘ ਦੀ ’83’ ਅਤੇ ‘ ਜਏਸ਼ਭਾਈ ਜ਼ੋਰਦਾਰ’, ਅਕਸ਼ੇ ਕੁਮਾਰ ਦੀ ‘ਸਮਰਾਟ ਪ੍ਰਿਥਵੀਰਾਜ’ ਅਤੇ ‘ਬਚਨ ਪਾਂਡੇ’ ਅਤੇ ਕੰਗਨਾ ਰਣੌਤ ਦੀ ‘ਧਾਕੜ’।
ਇਨ੍ਹਾਂ ਫਿਲਮਾਂ ਨੂੰ ਤਕਰੀਬਨ 700-900 ਕਰੋੜ ਦਾ ਨੁਕਸਾਨ ਹੋਇਆ ਹੈ। ਜੇਕਰ ਫਿਲਮਾਂ ਦੇ ਸੈਟੇਲਾਈਟ ਅਤੇ ਡਿਜੀਟਲ ਰਾਈਟਸ ਨਾ ਵੇਚੇ ਜਾਂਦੇ ਤਾਂ ਪੈਸੇ ਵਸੂਲਣਾ ਹੋਰ ਵੀ ਮੁਸ਼ਕਲ ਹੋ ਜਾਣਾ ਸੀ।ਜੇਕਰ ਹਾਲਾਤ ਇਹੋ ਜਿਹੇ ਹੀ ਰਹੇ ਤਾਂ ਇਸ ਸਾਲ ਸਿਨੇਮਾ ਹਾਲ ਦੀ ਕੁੱਲ ਕਮਾਈ 45 ਕਰੋੜ ਡਾਲਰ ਤੋਂ ਵੱਧ ਦੀ ਨਹੀਂ ਹੋਵੇਗੀ। 2019 ‘ਵਿਚ ਬਾਕਸ ਆਫਿਸ ‘ਤੇ ਬਣੀਆਂ ਲਗਭਗ 55 ਕਰੋੜ ਡਾਲਰ ਦੀਆਂ ਹਿੰਦੀ ਫਿਲਮਾਂ ਤੋਂ ਇਹ 100 ਮਿਲੀਅਨ ਡਾਲਰ ਘੱਟ ਹੈ।” ਫਿਲਮਾਂ ਦੇ ਮਾੜੇ ਪ੍ਰਦਰਸ਼ਨ ਪਿੱਛੇ ਕਈ ਕਾਰਨ ਹਨ, ਅਤੇ ਉਨ੍ਹਾਂ ‘ਚੋਂ ਇੱਕ ਹੈ ‘ਕਮਜ਼ੋਰ ਵਿਸ਼ੇ’ ਦਾ ਹੋਣਾ। ਐਮ ਕੇ ਗਲੋਬਲ ਫਾਈਨੈਂਸ਼ੀਅਲ ਸਰਵਿਸਿਜ਼ ਦੀ ਇੱਕ ਰਿਪੋਰਟ ਮੁਤਾਬਕ, “ਇੱਕ ਉਹ ਵੀ ਸਮਾਂ ਸੀ ਜਦੋਂ ਕਮਜ਼ੋਰ ਕੰਟੈਂਟ ਹੋਣ ਦੇ ਬਾਵਜੂਦ ਵੀ ਵੱਡੇ-ਵੱਡੇ ਸਿਤਾਰੇ ਆਪਣੀ ਫੈਨ ਫਾਲੋਇੰਗ ਦੇ ਸਿਰ ‘ਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚ ਲਿਆਉਂਦੇ ਸਨ ਅਤੇ ਫਿਲਮਾਂ ਠੀਕ-ਠਾਕ ਕਮਾਈ ਕਰ ਹੀ ਲੈਂਦੀਆਂ ਸਨ। ਪਰ ਸਮੇਂ ਦੇ ਬੀਤਣ ਨਾਲ ਦਰਸ਼ਕਾਂ ਦੀਆਂ ਤਰਜੀਹਾਂ ਵੀ ਬਦਲੀਆਂ ਹਨ ਅਤੇ ਉਹ ਫਿਲਮਾਂ ਦੇ ਕੰਟੈਂਟ ‘ਤੇ ਵਧੇਰੇ ਧਿਆਨ ਦੇ ਰਹੇ ਹਨ।ਪਰ ਫਿਲਮ ਨਿਰਮਾਤਾ ਇਹ ਨਹੀਂ ਸਮਝ ਪਾ ਰਹੇ ਹਨ ਕਿ ਕੋਵਿਡ ਤੋਂ ਪਹਿਲਾਂ ਬਾਕਸ ਆਫਿਸ ‘ਤੇ ਚੱਲਣ ਵਾਲੀਆਂ ਮੱਧ-ਬਜਟ ਅਤੇ ਗੰਭੀਰ ਵਿਸ਼ੇ ਵਾਲੀਆਂ ਫਿਲਮਾਂ ਵੀ ਕੋਵਿਡ ਤੋਂ ਬਾਅਦ ਚੰਗਾ ਕਾਰੋਬਾਰ ਕਿਉਂ ਨਹੀਂ ਕਰ ਪਾ ਰਹੀਆਂ ਹਨ ।ਦੇਸ਼ ਦੇ ਸਭ ਤੋਂ ਵੱਡੇ ਫਿਲਮ ਸਟੂਡੀਓਜ਼ ਵਿਚੋਂ ਇੱਕ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਦਰਸ਼ਕ ਹੁਣ ਫਿਲਮ ਵਿਚ ਵਧੀਆ ਕੰਟੈਂਟ ਅਤੇ ਵੱਡੇ ਕਲਾਕਾਰ ਦੋਵਾਂ ਨੂੰ ਇੱਕਠੇ ਵੇਖਣਾ ਚਾਹੁੰਦਾ ਹੈ।ਨਿਰਮਾਤਾਵਾਂ ‘ਵਿਚ ਮੁਸ਼ਕਲ ਵਾਲੀ ਸਥਿਤੀ ਭੂਸ਼ਣ ਕੁਮਾਰ ਵੱਲੋਂ ਨਿਰਮਿਤ ਹਾਰਰ ਕਾਮੇਡੀ ਫਿਲਮ ‘ਭੂਲ ਭੁਲਈਆ-2’, ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿਚੋਂ ਇੱਕ ਰਹੀ ਹੈ।ਫਿਰ ਵੀ ਉਨ੍ਹਾਂ ਦਾ ਮੰਨਣਾ ਹੈ ਕਿ ਫਿਲਮ ਨਿਰਮਾਤਾ ਗੁੰਝਲਦਾਰ ਸਥਿਤੀ ਵਿਚ ਫਸੇ ਹੋਏ ਹਨ। ਬਾਕਸ ਆਫਿਸ ‘ਤੇ ਲਗਾਤਾਰ ਅਸਫ਼ਲ ਰਹਿ ਰਹੀਆਂ ਫਿਲਮਾਂ ਦੇ ਕਾਰਨ ਉਹ ਇਹ ਨਹੀਂ ਸਮਝ ਪਾ ਰਹੇ ਹਨ ਕਿ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਆਉਣਗੀਆਂ।
ਸਟ੍ਰੀਮਿੰਗ ਪਲੇਟਫਾਰਮਾਂ ਦੀ ਪਹੁੰਚ ਅਤੇ ਸਿਨੇਮਾਘਰਾਂ ਤੋਂ ਲੋਕਾਂ ਦੀ ਵਧਦੀ ਦੂਰੀ ਦੇ ਮੱਦੇਨਜ਼ਰ ਬਾਕਸ ਆਫਿਸ ‘ਤੇ ਇੱਕ ਫਿਲਮ ਨੂੰ ਸਫ਼ਲ ਬਣਾਉਣਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਮੁਸ਼ਕਲ ਹੋ ਗਿਆ ਹੈ। ਦੂਜਾ ਕੋਵਿਡ ਮਹਾਮਾਰੀ ਨੇ ਸਥਿਤੀ ਨੂੰ ਖਰਾਬ ਕਰਨ ਵਿਚ ਕੋਈ ਕਸਰ ਨਾ ਛੱਡੀ।ਭੂਸ਼ਣ ਕੁਮਾਰ ਦਾ ਮੰਨਣਾ ਹੈ ਕਿ ਵਧਦੀ ਰਿਲੀਜ਼ ਡੇਟ, ਕੈਨਸਲੇਸ਼ਨ ਅਤੇ ਕੋਵਿਡ ਪ੍ਰੋਟੋਕੋਲ ਦੇ ਕਾਰਨ ਫਿਲਮ ਦਾ ਔਸਤਨ ਬਜਟ 10 ਤੋਂ 15% ਤੱਕ ਵੱਧ ਗਿਆ ਹੈ।ਇਸ ਦੇ ਨਾਲ ਹੀ ਟਿਕਟਾਂ ਵੀ ਵਧੇਰੇ ਮਹਿੰਗੀਆਂ ਹੋ ਗਈਆਂ ਹਨ, ਥੀਏਟਰ ਦੀ ਸਮਰੱਥਾ ਘੱਟ ਗਈ ਹੈ ਅਤੇ ਕੋਵਿਡ ਕਾਲ ਦੌਰਾਨ ਬਹੁਤ ਸਾਰੇ ਸਿਨੇਮਾਘਰ ਸਥਾਈ ਤੌਰ ‘ਤੇ ਬੰਦ ਵੀ ਹੋ ਗਏ ਹਨ। ਐਮਕੇ ਗਲੋਬਲ ਦੇ ਅਨੁਸਾਰ ਭਾਈ-ਭਤੀਜਵਾਦ (ਨੇਪੋਟੀਜ਼ਮ) ਤੋਂ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਹੇਠ ਬਾਲੀਵੁੱਡ ਵਿਰੋਧੀ ਸੋਸ਼ਲ ਮੀਡੀਆ ਮੁਹਿੰਮ ਨੇ ਵੀ ਫਿਲਮ ਉਦਯੋਗ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਹਾਲਾਂਕਿ ਇਹ ਨੁਕਸਾਨ ਕਿੰਨਾ ਹੋਇਆ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਰਵਾਇਤੀ ਤੌਰ ‘ਤੇ ਦੱਖਣੀ ਭਾਰਤ ਵਿਚ ਬਣੀਆਂ ਫਿਲਮਾਂ ਆਪਣੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਦੀਆਂ ਹਨ।ਪਰ ਪਿਛਲੇ ਕੁਝ ਸਮੇਂ ਤੋਂ ਹਿੰਦੀ ਪੱਟੀ ਵਿਚ ਇੰਨ੍ਹਾਂ ਫਿਲਮਾਂ ਦੇ ਹਿੰਦੀ ਡੱਬ ਕੀਤੇ ਸੰਸਕਰਣਾਂ ਦੀ ਪ੍ਰਸਿੱਧੀ ਵਿਚ ਵਾਧਾ ਹੋਇਆ ਹੈ।ਇੰਨ੍ਹਾਂ ਫਿਲਮਾਂ ਨੇ ਇੱਥੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ ਵਿਚ ਬਾਲੀਵੁੱਡ ਫਿਲਮਾਂ ਦੇ ਬਰਾਬਰ ਖੜ੍ਹੀਆਂ ਨਜ਼ਰ ਆਉਂਦੀਆਂ ਹਨ।ਮਿਸਾਲਨ ਦੱਖਣ ਦੀਆਂ ‘ਆਰਆਰਆਰ’, ‘ਕੇਜੀਐਫ ਚੈਪਟਰ 2’ ਅਤੇ ‘ਪੁਸ਼ਪਾ’ ਵਰਗੀਆਂ ਐਕਸ਼ਨ ਭਰਪੂਰ ਫਿਲਮਾਂ।ਮਾਹਿਰਾਂ ਦਾ ਮੰਨਣਾ ਹੈ ਕਿ ਮੁੰਬਈ ਦੇ ਸਟੂਡੀਓਜ਼ ਵਿਚ ਬਣੀਆਂ ਹਿੰਦੀ ਫਿਲਮਾਂ ਵਿਚ ਦੱਖਣ ਦੀਆਂ ਬਲਾਕਬਸਟਰ ਫਿਲਮਾਂ ਵਾਂਡਰ ਸ਼ਾਨਦਾਰ ਸੈੱਟ, ਆਕਰਸ਼ਕ ਗੀਤਾਂ ਅਤੇ ਸਲੋਅ ਮੋਸ਼ਨ ਸੀਨ ਦੀ ਘਾਟ ਹੁੰਦੀ ਹੈ।
ਐਮ ਕੇ ਗਲੋਬਲ ਦੀ ਰਿਪੋਰਟ ਅਨੁਸਾਰ, “ਖੇਤਰੀ ਫਿਲਮਾਂ (ਦੱਖਣੀ ਅਤੇ ਗੈਰ-ਦੱਖਣੀ) ਦਾ ਪ੍ਰਦਰਸ਼ਨ ਆਮ ਤੌਰ ‘ਤੇ ਉਨ੍ਹਾਂ ਦੇ ਰਵਾਇਤੀ ਬਾਜ਼ਾਰ ਤੋਂ ਬਾਹਰ ਘੱਟ ਹੀ ਪ੍ਰਭਾਵੀ ਰਿਹਾ ਹੈ।”ਇਸ ਸਾਲ ਦੀ ਦੂਜੀ ਛਮਾਹੀ ਵਿਚ ਕੋਈ ਵੀ ਵੱਡੀ ਖੇਤਰੀ ਫਿਲਮ ਰਿਲੀਜ਼ ਨਹੀਂ ਹੋਣ ਵਾਲੀ ਹੈ ਅਤੇ ਅਜਿਹੇ ਵਿਚ ਹਿੰਦੀ ਫਿਲਮਾਂ ਦੇ ਉੱਪਰ ਹੀ ਬਾਕਸ ਆਫਿਸ ਦੀ ਸਿਹਤ ਨੂੰ ਠੀਕ ਰੱਖਣ ਦੀ ਜ਼ਿੰਮੇਵਾਰੀ ਹੋਵੇਗੀ।”
ਹੁਣ ਅੱਗੇ ਕੀ ਹੋਵੇਗਾ?
ਬਾਲੀਵੁੱਡ ਹੁਣ ‘ਫੋਰੈਸਟ ਗੰਪ’ ਦੇ ਹਿੰਦੀ ਰੀਮੇਕ ‘ਲਾਲ ਸਿੰਘ ਚੱਡਾ’ ਅਤੇ ਰਣਬੀਰ ਕਪੂਰ ਦੀ ਐਕਸ਼ਨ ਡਰਾਮਾ ਫਿਲਮ ‘ਸ਼ਮਸ਼ੇਰਾ’ ਵਰਗੀਆਂ ਫਿਲਮਾਂ, ਜਿੰਨਾਂ ਦੀ ਬਹੁਤ ਲੰਮੇ ਸਮੇਂ ਤੋਂ ਉਡੀਕ ਹੈ, ‘ਤੇ ਸੱਟਾ ਲਗਾ ਰਿਹਾ ਹੈ ਤਾਂ ਜੋ ਪਹਿਲੀ ਛਮਾਹੀ ਵਿਚ ਹੋਏ ਨੁਕਸਾਨ ਦੀ ਭਰਪਾਈ ਦੂਜੀ ਛਿਮਾਹੀ ਵਿਚ ਕੀਤੀ ਜਾ ਸਕੇ।ਸਾਲ ਦੇ ਪਹਿਲੇ ਅੱਧ ਦੇ ਮੁਕਾਬਲੇ ਵਿਚ ਦੂਜੇ ਅੱਧ ‘ਵਿਚ ਵਧੇਰੇ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਬਾਕਸ ਆਫਿਸ ਕਲੈਕਸ਼ਨ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਵਧਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ।ਕੋਈ ਵੀ ਇਹ ਨਹੀਂ ਲਿਖਣਾ ਚਾਹੁੰਦਾ ਹੈ ਕਿ ਵੱਡੇ ਪਰਦੇ ‘ਤੇ ਫਿਲਮਾਂ ਵੇਖਣ ਦਾ ਸਮਾਂ ਲੰਘ ਗਿਆ ਹੈ, ਪਰ ਵਿਸ਼ਲੇਸ਼ਕ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਲੋਕਾਂ ਵਿਚ ਸਟ੍ਰੀਮਿੰਗ ਪਲੇਟਫਾਰਮਾਂ ਦੀ ਵੱਧ ਰਹੀ ਪ੍ਰਸਿੱਧੀ ਅਤੇ ਦਰਸ਼ਕਾਂ ਦੇ ਬਦਲਸੇ ਸੁਭਾਅ ਨੇ ਬਿਨਾਂ ਸ਼ੱਕ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ।
ਐਮਕੇ ਗਲੋਬਲ ਦੀ ਰਿਪੋਰਟ ਮੁਤਾਬਕ, ਅਜਿਹੇ ਕਈ ਮਾਮਲੇ ਹੋਣਗੇ ਜਿੱਥੇ ਦਰਸ਼ਕ ਫਿਲਮ ਵੇਖਣ ਲਈ ਸਿਨੇਮਾਘਰ ਜਾਣ ਦੀ ਬਜਾਏ ਓਟੀਟੀ ਪਲੇਟਫਾਰਮ ‘ਤੇ ਉਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਣਗੇ, ਖਾਸ ਕਰਕੇ ਉਸ ਸਮੇਂ ਜਦੋਂ ਫਿਲਮਾਂ ਔਸਤਣ ਹੋਣਗੀਆਂ।ਫਿਲਮਾਂ ਦੀ ‘ਡਾਇਰੈਕਟ ਟੂ ਸਟ੍ਰੀਮਿੰਗ’ ਰਿਲੀਜ਼ ਦੀ ਗਿਣਤੀ ਵਧਣ ਦੀ ਵੀ ਉਮੀਦ ਹੈ। ਐਮਕੇ ਗਲੋਬਲ ਦੇ ਅਨੁਸਾਰ, ਭਾਰਤ ਵਿਚ ਓਟੀਟੀ ਪਲੇਟਫਾਰਮਾਂ ਨੇ ਮੂਲ ਸਮੱਗਰੀ ਦੇ ਲਈ 500 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ, ਜੋ ਕਿ ਵੱਧ ਰਹੇ ਗਾਹਕਾਂ ਦੇ ਮੁਕਾਬਲੇ ਕਿਤੇ ਵੱਧ ਹੈ। ਪਰ ਬਦਲਾਵ ਦਾ ਇਹ ਰੁਝਾਨ ਇਸੇ ਤਰ੍ਹਾਂ ਹੀ ਰਹੇਗਾ, ਕਿਉਂਕਿ ਸਬਸਕ੍ਰਾਈਬਰਾਂ ਦੀ ਗਿਣਤੀ ਸਮੱਗਰੀ/ਕੰਟੈਂਟ ਦੀ ਬਜਾਏ ਫੀਸ ‘ਤੇ ਨਿਰਭਰ ਕਰਦੀ ਹੈ। ਹਾਲਾਂਕਿ ਇਸ ਇੰਡਸਟਰੀ ਦੇ ਲਈ ਚੰਗੀ ਖ਼ਬਰ ਹੈ, ਕਿਉਂਕਿ ਜਿਸ ਤੁਲਨਾ ਵਿਚ ਸਟ੍ਰੀਮਿੰਗ ਤੋਂ ਹੋਣ ਵਾਲਾ ਮੁਨਾਫਾ ਵਧੇਗਾ, ਉਸੇ ਤੁਲਨਾ ‘ਵਿਚ ਹੀ ਫਿਲਮ ਨਿਰਮਾਤਾਵਾਂ ‘ਵਿਚ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਮੁੜ ਲੈ ਕੇ ਆਉਣ ਦਾ ਦਬਾਅ ਵੀ ਵਧੇਗਾ। ਤਿਆਗੀ ਦਾ ਕਹਿਣਾ ਹੈ, “ਜਦੋਂ ਤੁਸੀਂ ਪ੍ਰਤੀ ਫਿਲਮ 1600-2400 ਰੁਪਏ ਖਰਚ ਕਰ ਰਹੇ ਹੁੰਦੇ ਹੋ ਤਾਂ ਤੁਹਾਡੀਆਂ ਉਮੀਦਾਂ ਵੀ ਵੱਧ ਜਾਂਦੀਆਂ ਹਨ, ਕਿਉਂਕਿ ਇੰਨੀ ਰਕਮ ਕਰਚ ਕਰਕੇ ਤੁਸੀਂ ਇੱਕ ਸਾਲ ਲਈ ਕਿਸੇ ਵੀ ਸਟ੍ਰੀਮਿੰਗ ਸੇਵਾ ਦਾ ਸਬਸਕ੍ਰਿਪਸ਼ਨ ਲੈ ਸਕਦੇ ਹੋ। ਫਿਰ ਲੋਕ ਇਸ ਦਾ ਬਦਲ ਕਿਉਂ ਨਹੀਂ ਲੱਭਣਗੇ? “
Comment here