ਇਸਲਾਮਾਬਾਦ-ਪਾਕਿਸਤਾਨ ਦੇ ਸਿੰਧ ਸੂਬੇ ‘ਚ ਹਿੰਦੂ ਔਰਤਾਂ ਅਤੇ ਕੁੜੀਆਂ ਦੇ ਅਗਵਾ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। 22 ਅਕਤੂਬਰ ਨੂੰ ਪਾਕਿਸਤਾਨ ਦੇ ਸਿੰਧ ਖੇਤਰ ‘ਚ ਇਕ 10 ਸਾਲਾ ਬੱਚੀ ਨੂੰ ਅਗਵਾ ਕਰ ਕੇ ਉਸ ਦਾ ਨਿਕਾਹ 80 ਸਾਲ ਦੇ ਬਜ਼ੁਰਗ ਨਾਲ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਸਿੰਧ ਦੇ ਸ਼ੇਖ ਭਿਰਕੀਓ ਇਲਾਕੇ ‘ਚ ਵਾਪਰੀ, ਜਿੱਥੇ 10 ਸਾਲ ਦੀ ਹਿੰਦੂ ਕੁੜੀ ਨੂੰ ਕੱਪੜੇ ਧੋਣ ਵਾਲੇ ਘਾਟ ਤੋਂ ਅਗਵਾ ਕਰ ਲਿਆ ਗਿਆ। ਜ਼ਿਮੀਂਦਾਰ ਮੁੱਲਾ ਰਸ਼ੀਦ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕੀਤਾ। ਬੱਚੀ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਗਿਆ। ਬਾਅਦ ‘ਚ ਬਜ਼ੁਰਗ ਮੁੱਲਾ ਰਸ਼ੀਦ ਨਾਲ ਉਸ ਦਾ ਨਿਕਾਹ ਕਰਵਾ ਦਿੱਤਾ ਗਿਆ।
Comment here