ਸਿਆਸਤਖਬਰਾਂਚਲੰਤ ਮਾਮਲੇ

 80 ਤੋਂ ਜ਼ਿਆਦਾ ਸੀਟਾਂ ਜਿੱਤਾਂਗੇ-ਸੁਖਬੀਰ ਬਾਦਲ

ਫਿਰੋਜ਼ਪੁਰ : ਵਿਧਾਨ ਸਭਾ ਚੋਣਾਂ 2022 ਲਈ ਚੋਣਾਂ ਕਾਰਨ ਮਾਹੌਲ ਕਾਫ਼ੀ ਭੱਖਿਆ ਪਿਆ ਹੈ। ਹੈ। ਹਰ ਪਾਰਟੀ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ। ਉਥੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਜ਼ਿਲਾ ਫਿਰੋਜ਼ਪੁਰ ਦੀਆਂ ਸੀਟਾਂ ਲਈ ਸੁਖਬੀਰ ਬਾਦਲ ਨੇ ਪਾਰਟੀ ਉਮੀਦਵਾਰ ਨੋਨੀ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸੁਖਬੀਰ ਬਾਦਲ ਨੇ ਆਖਿਆ ਕਿ ਅਕਾਲੀ ਦਲ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ ਅਤੇ ਉਨ੍ਹਾਂ ਨੇ 80 ਤੋਂ ਵੱਧ ਸੀਟਾਂ ਅਕਾਲੀ ਦਲ ਨੂੰ ਮਿਲਣ ਦੀ ਦਾਅਵੇਦਾਰੀ ਠੋਕੀ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਸਿਰਫ਼ 11 ਸੀਟਾਂ ਹੀ ਮਿਲ ਗਈਆਂ ਹਨ ਜਦਕਿ ਆਮ ਆਦਮੀ ਪਾਰਟੀ 8-9 ਸੀਟਾਂ ਤੱਕ ਹੀ ਸਿਮਟ ਜਾਏਗੀ।ਬਾਦਲ ਨੇ ਆਖਿਆ ਕਿ ਕਾਂਗਰਸ ਨੇ ਪਿਛਲੇ ਪੰਜ ਸਾਲ ਵਿੱਚ ਇਨ੍ਹਾਂ ਨੇ ਝੂਠੇ ਪਰਚੇ ਕਰਵਾਏ ਅਤੇ ਲੋਕਾਂ ਨੂੰ ਲੁੱਟਿਆ। ਪੰਜਾਬ ਵਿੱਚ ਜਦੋਂ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੇਂ ਵਿੱਚ ਹੀ ਹੋਇਆ। ਉਨ੍ਹਾਂ ਅਕਾਲੀ ਆਗੂਆਂ ਨੂੰ ਆਖਿਆ ਕਿ ਦਸ ਦਿਨ ਰਹਿ ਗਏ ਹਨ ਅਤੇ ਪੂਰਾ ਜ਼ੋਰ ਲਗਾ ਕੇ ਪਾਰਟੀ ਉਮੀਦਵਾਰਾਂ ਨੂੰ ਜੇਤੂ ਬਣਾਉਣ। ਸੁਖਬੀਰ ਬਾਦਲ ਨੇ ਵਿਦਿਆਰਥੀਆਂ ਨੂੰ ਫ੍ਰੀ ਪੜਾਉਣ ਦੀ ਗੱਲ ਆਖੀ ਜਦ ਕਿ ਕਾਂਗਰਸ ਦੇ ਮੰਤਰੀਆਂ ਨੇ ਐੱਸਸੀ ਸਕਾਲਰਸ਼ਿਪ ਵੀ ਖਾ ਲਿਆ। ਇਸ ਤੋਂ ਪਹਿਲੇ ਵਰਦੇਵ ਸਿੰਘ ਨੋਨੀ ਮਾਨ ਅਤੇ ਹੋਰ ਆਗੂਆਂ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ।

Comment here