ਅਜਬ ਗਜਬਖਬਰਾਂਖੇਡ ਖਿਡਾਰੀ

8 ਸਾਲਾ ਅਰਸ਼ੀਆ ਨੇ ਚੁੱਕਿਆ 60 ਕਿਲੋ ਭਾਰ

ਪੰਚਕੂਲਾ-ਹਰਿਆਣਾ ਦੇ ਪੰਚਕੂਲਾ ਦੀ ਰਹਿਣ ਵਾਲੀ 8 ਸਾਲ ਦੀ ਅਰਸ਼ੀਆ ਗੋਸਵਾਮੀ ਦੀ। ਜੋ ਆਪਣੇ ਸ਼ਾਨਦਾਰ ਵੇਟਲਿਫਟਿੰਗ ਹੁਨਰ ਕਾਰਨ ਛਾ ਗਈ ਹੈ। ਉਸ ਦੇ ਵੀਡੀਓ ਇੰਸਟਾਗ੍ਰਾਮ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਉਸ ਨੂੰ ਦੇਖ ਕੇ ਲੋਕ ਉਸ ਨੂੰ ਅਗਲੀ ਮੀਰਾਬਾਈ ਚਾਨੂ ਕਹਿਣ ਲੱਗੇ ਹਨ। ਵੀਡੀਓ ਨੂੰ ਇੰਸਟਾਗ੍ਰਾਮ ਉਤੇ @fit_arshia ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਸਿਰਫ 8 ਸਾਲ ਦੀ ਅਰਸ਼ੀਆ ਆਸਾਨੀ ਨਾਲ 60 ਕਿਲੋ ਭਾਰ ਚੁੱਕਦੀ ਨਜ਼ਰ ਆ ਰਹੀ ਹੈ। ਉਸ ਦੇ ਅਸਾਧਾਰਨ ਪ੍ਰਦਰਸ਼ਨ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਅਤੇ ਪੇਸ਼ੇਵਰਾਂ ਨੂੰ ਹੈਰਾਨ ਕਰ ਦਿੱਤਾ ਹੈ।
ਉਸ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ, ਹੁਣ ਵੀ ਸਭ ਤੋਂ ਛੋਟੀ ਅਤੇ ਮਜ਼ਬੂਤ ​​ਲੜਕੀ। ਕਲਿੱਪ ‘ਚ ਤੁਸੀਂ ਦੇਖ ਸਕਦੇ ਹੋ ਕਿ ਅਰਸ਼ੀਆ ਇਕ ਵਾਰ ‘ਚ 60 ਕਿਲੋਗ੍ਰਾਮ ਡੈੱਡਲਿਫਟ ਚੁੱਕਦੀ ਹੈ ਅਤੇ ਇਸ ਨੂੰ ਹੇਠਾਂ ਰੱਖਣ ਤੋਂ ਪਹਿਲਾਂ ਕਾਫੀ ਦੇਰ ਤੱਕ ਹਵਾ ‘ਚ ਰੱਖਦੀ ਹੈ। ਅਤੇ ਅੰਤ ਵਿੱਚ ਉਹ ਆਤਮ ਵਿਸ਼ਵਾਸ, ਜਨੂੰਨ ਅਤੇ ਮਾਣ ਨਾਲ ਕੈਮਰੇ ਵੱਲ ਵਧਦੀ ਦਿਖਾਈ ਦਿੰਦੀ ਹੈ।
ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਵੇਟਲਿਫਟਰ
ਅਰਸ਼ੀਆ ਜਦੋਂ ਸਿਰਫ 6 ਸਾਲ ਦੀ ਸੀ ਤਾਂ ਉਸ ਨੇ ਸਭ ਤੋਂ ਛੋਟੀ ਉਮਰ ‘ਚ 45 ਕਿਲੋ ਭਾਰ ਚੁੱਕ ਕੇ ਡੈੱਡਲਿਫਟ ਕਰਨ ਦਾ ਰਿਕਾਰਡ ਬਣਾਇਆ ਸੀ। ਉਸ ਦੀ ਇਸ ਅਸਾਧਾਰਨ ਪ੍ਰਾਪਤੀ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ। ਅਰਸ਼ੀਆ ਨੇ ਕਿਹਾ ਕਿ ਉਹ ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਤੋਂ ਪ੍ਰੇਰਨਾ ਲੈਂਦੀ ਹੈ। ਉਸ ਨੇ ਕਿਹਾ, ਮੈਨੂੰ ਵੇਟਲਿਫਟਿੰਗ ਬਹੁਤ ਪਸੰਦ ਹੈ ਅਤੇ ਮੈਂ ਇਸ ਦਾ ਬਹੁਤ ਆਨੰਦ ਲੈਂਦੀ ਹਾਂ। ਅੱਜ ਮੈਂ ਦੇਸ਼ ਦੀ ਸਭ ਤੋਂ ਛੇਟੀ ਉਮਰ ਦੀ ਵੇਟਲਿਫਟਰ ਹਾਂ। ਮੈਂ ਮੀਰਾਬਾਈ ਚਾਨੂ ਤੋਂ ਪ੍ਰੇਰਿਤ ਹਾਂ ਅਤੇ ਕੱਲ੍ਹ ਜਦੋਂ ਮੈਂ ਵੱਡੀ ਹੋਵਾਂਗੀ, ਮੈਂ ਵੀ ਭਾਰਤ ਲਈ ਸੋਨ ਤਮਗਾ ਜਿੱਤਣਾ ਚਾਹੁੰਦੀ ਹਾਂ।

Comment here