ਅਪਰਾਧਖਬਰਾਂ

7 ਸਾਲਾ ਬੱਚੀ ਦੇ ਕੁਕਰਮੀ ਨੂੰ ਮੌਤ ਦੀ ਸਜ਼ਾ

ਕਪੂਰਥਲਾ- ਪੰਜਾਬ ਦੇ ਕਪੂਰਥਲਾ ‘ਚ 10 ਮਹੀਨੇ ਪਹਿਲਾਂ 7 ਸਾਲ ਦੀ ਬੱਚੀ ਨਾਲ ਬਲਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਸਥਾਨਕ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਨੇ ਮਾਸੂਮ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦਿੱਲੀ ਦੇ ਨਿਰਭਯਾ ਕਾਂਡ ਵਰਗੀ ਘਟਨਾ ਪੀੜਤ ਮਾਸੂਮ ਬੱਚੀ ਨਾਲ ਵਾਪਰੀ ਹੈ। ਦੋਸ਼ੀ ਨੇ ਲੜਕੀ ਦੇ ਗੁਪਤ ਅੰਗ ‘ਚ ਡੰਡਾ ਮਾਰਿਆ ਸੀ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ ਸੀ। ਬਾਅਦ ਵਿੱਚ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਉਸਦੀ ਜਾਨ ਬਚਾਈ। ਪਰ, ਇਸ ਘਟਨਾ ਵਿੱਚ ਲੜਕੀ ਆਪਣਾ ਭਵਿੱਖ ਗੁਆ ਬੈਠੀ ਸੀ। ਘਟਨਾ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਝੁੱਗੀਆਂ ਦੀ ਹੈ। ਜਾਣਕਾਰੀ ਮੁਤਾਬਕ 7 ਸਾਲਾ ਬੱਚੀ ਰੇਲ ਕੋਚ ਫੈਕਟਰੀ ਦੇ ਕੋਲ ਸਥਿਤ ਝੁੱਗੀ-ਝੌਂਪੜੀ ‘ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। 15 ਮਾਰਚ 2021 ਨੂੰ ਲੜਕੀ ਆਪਣੀ ਝੁੱਗੀ ਦੇ ਬਾਹਰ ਖੇਡ ਰਹੀ ਸੀ, ਜਦੋਂ ਇੱਕ ਨੌਜਵਾਨ ਆਇਆ ਅਤੇ ਲੜਕੀ ਨੂੰ ਬਿਸਕੁਟ ਖਿਲਾਉਣ ਦੇ ਬਹਾਨੇ ਨਜ਼ਦੀਕੀ ਖਾਲੀ ਝੁੱਗੀ ਵਿੱਚ ਲੈ ਗਿਆ। ਉੱਥੇ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਲੜਕੀ ਦੇ ਗੁਪਤ ਅੰਗ ‘ਚ ਡੰਡਾ ਮਾਰਿਆ । ਸੂਚਨਾ ਤੋਂ ਬਾਅਦ ਪੁਲਸ ਨੇ ਪਹੁੰਚ ਕੇ ਲੜਕੀ ਦੇ ਬਿਆਨ ਦਰਜ ਕੀਤੇ। ਪੁਲੀਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਮੁਕੇਸ਼ ਕੁਮਾਰ ਪੁੱਤਰ ਮਨੋਜ ਮੰਡਲ ਵਾਸੀ ਬੰਗਾਲੀ ਟੋਲਾ ਬਿਹਾਰ ਖ਼ਿਲਾਫ਼ ਧਾਰਾ 376ਏ-ਬੀ, 307, 4, 6 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਅੱਜ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਵਕੀਲਾਂ ਦੀਆਂ ਸਾਰੀਆਂ ਗੱਲਾਂ ਅਤੇ ਦਲੀਲਾਂ ਸੁਣਨ ਤੋਂ ਬਾਅਦ ਮੁਕੇਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਮੁਕੇਸ਼ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਪੀੜਤ ਲੜਕੀ ਦੇ ਪਰਿਵਾਰ ਨੂੰ 8 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵੀ ਹੁਕਮ ਦਿੱਤੇ ਹਨ।

Comment here