ਛਤਰਪੁਰ— ਕਹਿੰਦੇ ਹਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਕਦੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ’ਚ ਪੈਣ ਵਾਲਾ ਆਪਣਾ ਸਭ ਕੁਝ ਚੰਗਾ-ਬੁਰਾ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਜਿੱਥੇ 7 ਬੱਚਿਆਂ ਦੀ ਮਾਂ ਇਸ਼ਕ ਦੇ ਚਲਦੇ ਪਤੀ ਅਤੇ ਬੱਚਿਆਂ ਨੂੰ ਛੱਡ ਆਪਣੇ ਆਸ਼ਿਕ ਨਾਲ ਭੱਜ ਗਈ। ਇਹ ਮਾਮਲਾ ਛਤਰਪੁਰ ਜ਼ਿਲੇ ਦੇ ਮਾਤਗੁਵਾਂ ਥਾਣਾ ਖੇਤਰ ਦੇ ਪਿਪੋਰਕਲਾ ਪਿੰਡ ਦਾ ਹੈ। ਔਰਤ ਦਾ ਨਾਮ ਕਮਲਾ ਯਾਦਵ ਅਤੇ ਆਸ਼ਿਕ ਦਾ ਰਾਮਕਿਸ਼ੋਰ ਹੈ। ਉਹ ਆਪਣੇ ਨਾਲ ਸਭ ਤੋਂ ਛੋਟੀ ਬੱਚੀ ਨੂੰ ਲੈ ਗਈ ਜਦਕਿ ਬਾਕੀ ਆਪਣੇ ਪਤੀ ਘਰ ਹੀ ਛੱਡ ਗਈ। ਇਸੇ ਘਟਨਾ ਦੀ ਰਿਪੋਰਟ ਕਮਲਾ ਦੇ ਪਤੀ ਨੇ ਥਾਣੇ ਚ ਦਰਜ ਕਰਵਾਉਣ ਅਤੇ ਪਤਨੀ ਦਾ ਪਤਾ ਲਗਾਉਣ ਲਈ 10 ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ ਪਰ ਕੋਈ ਵੀ ਸੁਣਨ ਵਾਲਾ ਨਹੀਂ ਹੈ। ਵੱਡੀ ਬੇਟੀ ਮੁਤਾਬਕ ਉਸ ਦੀ ਮਾਂ ਆਪਣੇ ਨਾਲ ਪਛਾਣ ਪੱਤਰ, ਆਧਾਰ ਕਾਰਡ ਅਤੇ 65 ਹਜ਼ਾਰ ਰੁਪਏ ਲੈ ਗਈ ਹੈ। ਪਰੇਸ਼ਾਨ ਪਤੀ ਅਸ਼ੋਕ ਯਾਦਵ ਨੇ ਪੁਲਸ ’ਤੇ 2500 ਰੁਪਏ ਲੈਣ ਦਾ ਦੋਸ਼ ਲਗਾਇਆ ਹੈ। ਪਤੀ ਦਾ ਕਹਿਣਾ ਹੈ ਕਿ ਪੁਲਸ ਨੇ ਪਤਨੀ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਲਿਖਣ ’ਤੇ ਰਿਸ਼ਵਤ ਦੀ ਮੰਗ ਕੀਤੀ ਹੈ।
Comment here