ਨਵੀਂ ਦਿੱਲੀ- ਭਾਰਤੀ ਲੋਕਾਂ ਲਈ ਹਵਾਈ ਕਾਰਾਂ ਦਾ ਸਫਰ ਹੁਣ ਮਹਿਜ ਕਲਪਨਾ ਨਹੀੰ ਰਹਿਣ ਵਾਲਾ, ਕਿਉਂਕਿ ਬਹੁਤ ਜਲਦੀ ਭਾਰਤ ਦੇ ਲੋਕ ਹਵਾਈ ਕਾਰ ਵਿੱਚ ਸਫ਼ਰ ਕਰ ਸਕਣਗੇ। ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਫਲਾਇੰਗ ਕਾਰ ਨੂੰ ਉਡਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬਹੁਤ ਸਾਰੀਆਂ ਕੰਪਨੀਆਂ ਇਸ ਪ੍ਰੋਜੈਕਟ ਉੱਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਹੁਣ ਵਿਨਾਟਾ ਏਰੋਮੋਬਿਲਿਟੀ ਕੰਪਨੀ ਆਫ਼ ਇੰਡੀਆ ਦਾ ਨਾਂਅ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਈਬ੍ਰਿਡ ਫਲਾਇੰਗ ਕਾਰ ਚੇਨਈ ਦੀ ਇੱਕ ਸਟਾਰਟਅਪ ਕੰਪਨੀ ਵੱਲੋਂ ਬਣਾਈ ਜਾ ਰਹੀ ਹੈ। ਦੱਸ ਦੇਈਏ ਕਿ ਭਾਰਤ ਨੇ ਪਹਿਲੀ ਉੱਡਣ ਵਾਲੀ ਕਾਰ ਦਾ ਕਾਂਸੈਪਟ ਤਿਆਰ ਕਰ ਲਿਆ ਗਿਆ ਹੈ ਤੇ ਬੀਤੇ ਸੋਮਵਾਰ ਨੂੰ ਇਸ ਦੀ ਸਮੀਖਿਆ ਕੀਤੀ ਗਈ। ਕੰਪਨੀ ਨੇ ਸਭ ਤੋਂ ਪਹਿਲਾਂ ਇਸ ਹਵਾਈ ਕਾਰ ਦਾ ਮਾਡਲ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਦਿਖਾਇਆ। ਸਿੰਧੀਆ ਨੇ ਕਿਹਾ ਹੈ ਕਿ ਉਹ ਵਿਨਾਟਾ ਏਰੋਮੋਬਿਲਿਟੀ ਦੀ ਇੱਕ ਟੀਮ ਨੂੰ ਮਿਲੇ ਅਤੇ ਇੱਕ ਕਾਂਸੈਪਟ ਹਵਾਈ ਕਾਰ ਦੀ ਜਾਂਚ ਕੀਤੀ। ਉਨ੍ਹਾਂ ਨੇ ਇਸ ਮੌਕੇ ਏਸ਼ੀਆ ਦੀ ਪਹਿਲੀ ਹਾਈਬ੍ਰਿਡ ਹਵਾਈ ਕਾਰ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ। ਇਸ ਨੂੰ ਏਸ਼ੀਆ ਦੀ ਪਹਿਲੀ ਹਾਈਬ੍ਰਿਡ ਹਵਾਈ ਕਾਰ ਕਿਹਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਇਹ ਅਸਲ ਵਿੱਚ ਤਿਆਰ ਹੋ ਜਾਵੇਗੀ ਤਾਂ ਇਹ ਕਈ ਕੰਮਾਂ ਨੂੰ ਆਸਾਨ ਕਰ ਦੇਵੇਗੀ। ਇਸ ਤੋਂ ਇਲਾਵਾ, ਸਭ ਤੋਂ ਜ਼ਰੂਰੀ ਇਹ ਹੈ ਕਿ ਇਹ ਹਵਾਈ ਕਾਰ ਮੈਡੀਕਲ ਐਮਰਜੈਂਸੀ ਵਿੱਚ ਵੀ ਬਹੁਤ ਮਦਦ ਕਰੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 5 ਅਕਤੂਬਰ ਨੂੰ ਲੰਡਨ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦੇਈਏ ਕਿ ਹਾਈਬ੍ਰਿਡ ਕਾਰ ਇੱਕ ਆਮ ਕਾਰ ਵਰਗੀ ਲੱਗਦੀ ਹੈ, ਪਰ ਇਸ ਵਿੱਚ ਦੋ ਇੰਜਣ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਪੈਟਰੋਲ/ਡੀਜ਼ਲ ਇੰਜਣ ਦੇ ਨਾਲ ਇਲੈਕਟ੍ਰਿਕ ਮੋਟਰ ਹੁੰਦੀ ਹੈ। ਇਸ ਤਕਨੀਕ ਨੂੰ ਹਾਈਬ੍ਰਿਡ ਕਿਹਾ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਕੰਪਨੀਆਂ ਇਸੇ ਤਰ੍ਹਾਂ ਦੀਆਂ ਕਾਰਾਂ ‘ਤੇ ਕੰਮ ਕਰ ਰਹੀਆਂ ਹਨ। ਮੇਡ ਇਨ ਇੰਡੀਆ ਫਲਾਇੰਗ ਕਾਰ ਬਿਜਲੀ ਦੇ ਨਾਲ ਬਾਇਓ ਫਿਊਲ ਨਾਲ ਚੱਲੇਗੀ, ਤਾਂ ਜੋ ਇਸ ਦੀ ਉਡਾਣ ਸਮਰੱਥਾ ਨੂੰ ਵਧਾਇਆ ਜਾ ਸਕੇ। ਸਿੰਧੀਆ ਨੂੰ ਦਿਖਾਏ ਗਏ ਕਾਰ ਦੇ ਕਾਂਸੈਪਟ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਿੱਚ ਦੋ ਯਾਤਰੀ ਉਡਾਣ ਭਰ ਸਕਣਗੇ
Comment here