ਅਪਰਾਧਸਿਆਸਤਖਬਰਾਂ

6 ਸਾਲਾ ਬੱਚੇ ਦੀ ਦਿੱਤੀ ਬਲੀ

ਨਵੀਂ ਦਿੱਲੀ-ਦੱਖਣੀ ਦਿੱਲੀ ਦੀ ਲੋਧੀ ਕਾਲੋਨੀ ਵਿਚ ਇਕ 6 ਸਾਲਾ ਬੱਚੇ ਦੀ ਬਲੀ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ ।ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਵਿਜੇ ਕੁਮਾਰ ਅਤੇ ਅਮਰ ਕੁਮਾਰ ਵਜੋਂ ਹੋਈ ਹੈ ਜੋ ਕਿ ਬਿਹਾਰ ਦੇ ਰਹਿਣ ਵਾਲੇ ਹਨ ।ਜਦੋਂ ਉਕਤ ਦੋਸ਼ੀਆਂ ਨੇ 6 ਸਾਲਾ ਲੜਕੇ ਦੀ ਬਲੀ ਦਿੱਤੀ ਤਾਂ ਉਹ ਨਸ਼ੇ ਵਿਚ ਸਨ ।ਜਾਣਕਾਰੀ ਅਨੁਸਾਰ ਦੋਸ਼ੀ ਅਤੇ ਪੀੜਤ ਬੱਚੇ ਦੇ ਮਾਪੇ ਮਜ਼ਦੂਰੀ ਕਰਦੇ ਹਨ ਅਤੇ ਦੋਸ਼ੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਤਾਂਤਰਿਕ ਦੇ ਕਹਿਣ ਤੇ ‘ਸੁਖ’ ਪ੍ਰਾਪਤ ਕਰਨ ਲਈ ਬੱਚੇ ਨੂੰ ਮਾਰ ਦਿੱਤਾ ।

Comment here