ਚੰਡੀਗੜ੍ਹ-ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1659 ਫੁੱਟ ਹੈ ਜਦਕਿ ਲੰਘੇ ਸਾਲ ਇਸ ਡੈਮ ਵਿਚ ਸਿਰਫ਼ 1602 ਫੁੱਟ ਪਾਣੀ ਸੀ। ਇਸ ਤਰ੍ਹਾਂ ਡੈਮ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 57 ਫੁੱਟ ਉੱਪਰ ਚੱਲ ਰਿਹਾ ਹੈ, ਜਿਸ ਕਾਰਨ ਲਗਾਤਾਰ ਵੱਧਦੇ ਪਾਣੀ ਨੂੰ ਦੇਖਦਿਆਂ ਭਾਖੜਾ ਡੈਮ ਦੀ ਮੈਨੇਜਮੈਂਟ ਰੋਜ਼ਾਨਾ 41 ਹਜ਼ਾਰ 666 ਫੁੱਟ ਪਾਣੀ ਡਿਸਚਾਰਜ ਕਰ ਰਹੀ ਹੈ, ਜਦਕਿ ਲੰਘੇ ਸਾਲ ਅੱਜ ਦੇ ਦਿਨ ਸਿਰਫ਼ 18083 ਪਾਣੀ ਡਿਸਚਾਰਜ ਹੋ ਰਿਹਾ ਸੀ। ਲਗਾਤਾਰ ਪਈਆਂ ਬਰਸਾਤਾਂ ਨੇ ਤੇ ਡੈਮਾਂ ਵਿਚੋਂ ਛੱਡੇ ਪਾਣੀਆਂ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਿਛਲੇ ਦਿਨੀਂ ਭਾਰੀ ਹੜ੍ਹ ਆ ਗਏ ਸਨ, ਜਿਸ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਅਤੇ ਸੈਂਕੜੇ ਲੋਕ ਬੇਘਰ ਵੀ ਕਰ ਦਿੱਤੇ ਸਨ। ਅੱਜ ਵੀ ਇਸ ਪਾਣੀ ਦਾ ਡਰ ਲੋਕਾਂ ’ਤੇ ਬਣਿਆ ਹੋਇਆ ਹੈ। ਭਾਖੜਾ ਡੈਮ ਵਿਚ ਲੰਘੇ ਸਾਲ ਅੱਜ ਦੇ ਦਿਨ 45 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ ਜਦਕਿ ਇਸ ਸਮੇਂ 58 ਹਜ਼ਰ ਕਿਊਸਿਕ ਪਾਣੀ ਆ ਰਿਹਾ ਹੈ, ਜਿਸ ਨੇ ਭਾਖੜਾ ਡੈਮ ਮੈਨੇਜਮੈਂਟ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਇਹ ਪਾਣੀ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰ ਰਿਹਾ ਹੈ।
ਪੌਂਗ ਡੈਮ ਵਿਚ ਵੀ ਇਸ ਸਮੇਂ 1375 ਫੁੱਟ ਦੇ ਲਗਭਗ ਪਾਣੀ ਦਾ ਪੱਧਰ ਹੈ ਜਦਕਿ ਲੰਘੇ ਸਾਲ ਇਹ ਪੱਧਰ 1327 ਫੁੱਟ ਸੀ। ਇਸ ਡੈਮ ਵਿਚ ਪਾਣੀ ਦਾ ਲੈਵਲ 52 ਫੁੱਟ ਨਾਲੋਂ ਵੱਧ ਚਲ ਰਿਹਾ ਹੈ। ਇਸੇ ਤਰ੍ਹਾਂ ਡੇਹਰ ਡੈਮ ਵਿਚ ਪਾਣੀ ਦਾ ਪੱਧਰ 2925 ਫੁੱਟ ਦੇ ਲਗਭਗ ਚਲ ਰਿਹਾ ਹੈ ਜਦਕਿ ਆਰ. ਐੱਸ. ਡੀ. ਵਿਚ 523 ਮੀਟਰ ਦੇ ਲਗਭਗ ਚਲ ਰਿਹਾ ਹੈ। ਇਨ੍ਹਾਂ ਪਾਣੀਆਂ ਨੇ ਲੋਕਾਂ ਦੀ ਚਿੰਤਾ ਵਿਚ ਅਜੇ ਵੀ ਵਾਧਾ ਕੀਤਾ ਹੋਇਆ ਹੈ।
57 ਫੁੱਟ ਉੱਪਰ ਚਲ ਰਿਹੈ ਭਾਖੜਾ ਡੈਮ ’ਚ ਪਾਣੀ ਦਾ ਪੱਧਰ


Comment here