ਸਿਆਸਤਖਬਰਾਂਦੁਨੀਆ

500 ਅਫਗਾਨੀ ਗ੍ਰੈਜੂਏਟ ਪੁਲਿਸ ਚ ਸ਼ਾਮਲ ਹੋਏ

ਕਾਬੁਲ – ਬੀਤੇ ਦਿਨ ਤਾਲਿਬਾਨ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਕਿ ਅਫਗਾਨਿਸਤਾਨ ਦੇ ਕੰਧਾਰ ਸੂਬੇ ਵਿਚ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਲਗਭਗ 500 ਲੋਕਾਂ ਨੂੰ ਪੁਲਸ ਬਲਾਂ ਵਿਚ ਨਿਯੁਕਤ ਹੋਏ ਹਨ। ਸਮਾਚਾਰ ਏਜੰਸੀ ਸ਼ਿਨਹੂਆ ਨੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਪੇਸ਼ੇਵਰ ਪੁਲਸ ਕਰਮਚਾਰੀ ਇੱਕ ਮਹੀਨੇ ਦੀ ਪੇਸ਼ੇਵਰ ਸਿਖਲਾਈ ਤੋਂ ਬਾਅਦ ਕੰਧਾਰ ਪੁਲਸ ਸਿਖਲਾਈ ਕੇਂਦਰ ਤੋਂ ਗ੍ਰੈਜੂਏਟ ਹੋਏ। ਬਿਆਨ ਅਨੁਸਾਰ ਨਵੇਂ-ਸਿੱਖਿਅਤ ਕਰਮਚਾਰੀਆਂ ਨੇ ਇੱਕ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਇੱਕ ਪਰੇਡ ਵਿੱਚ ਹਿੱਸਾ ਲਿਆ। ਨਾਲ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਗਵਾ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।

Comment here