ਸ਼੍ਰੀਨਗਰ- ਪਾਕਿਸਤਾਨ ਵਲੋਂ 5 ਫਰਵਰੀ ਨੂੰ ਕਸ਼ਮੀਰ ਇਕਜੁਟਤਾ ਦਿਵਸ ਮਨਾਏ ਜਾਣ ਨੂੰ ਲੈ ਕੇ ਜੰਮੂ ਕਸ਼ਮੀਰ ਨੈਸ਼ਨਲ ਇੰਡੀਪੈਂਡੈਂਸ ਅਲਾਇੰਸ ਦੇ ਚੇਅਰਮੈਨ ਮਹਿਮੂਦ ਕਸ਼ਮੀਰੀ ਨੇ ਇਮਰਾਨ ਸਰਕਾਰ ‘ਤੇ ਜ਼ੁਬਾਨੀ ਹਮਲਾ ਬੋਲਿਆ, ਕਿਹਾ ਕਿ ਕਸ਼ਮੀਰ ਦੀ ਤਬਾਹੀ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਮਹਿਮੂਦ ਕਸ਼ਮੀਰੀ ਨੇ ਇਹ ਬਿਆਨ ਜੰਮੂ ਕਸ਼ਮੀਰ ਦੇ ਇਕ ਹੋਰ ਵੱਡੇ ਸਮਾਜਿਕ ਵਰਕਰ ਡਾਕਟਰ ਸ਼ਬੀਰ ਚੌਧਰੀ ਵਲੋਂ ਆਯੋਜਿਤ ਪ੍ਰੋਗਰਾਮ ‘ਚ ਦਿੱਤਾ। ਉਨ੍ਹਾਂ ਕਿਹਾ,”ਪਾਕਿਸਤਾਨ ਲਈ 5 ਫਰਵਰੀ ਇਕਜੁਟਤਾ ਦਿਵਸ ਨਹੀਂ ਸਗੋਂ ਪਾਖੰਡ ਦਿਵਸ ਹੋਣਾ ਚਾਹੀਦਾ।” ਮਹਿਮੂਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਮੁੱਦਾ ਚੁਕਦੇ ਹੋਏ ਕਿਹਾ,”ਗਿਲਗਿਤ-ਬਾਲਟਿਸਤਾਨ ‘ਚ ਲੋਕਾਂ ਕੋਲ ਸੁਤੰਤਰਤਾ ਨਹੀਂ ਹੈ। ਉਨ੍ਹਾਂ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ‘ਚ ਲੋਕਾਂ ‘ਤੇ ਦੇਸ਼ਧ੍ਰੋਹ ਦਾ ਕੇਸ ਲਗਾਉਂਦਾ ਹੈ। ਜੇਕਰ ਇਹੀ ਸਭ ਉੱਥੇ ਹੋ ਰਿਹਾ ਹੈ ਤਾਂ ਸਾਫ਼ ਹੈ ਕਿ ਉਹ ਕਸ਼ਮੀਰ ਦੇ ਲੋਕਾਂ ਨਾਲ ਇਕਜੁਟਤਾ ਦਿਖਾ ਹੀ ਨਹੀਂ ਸਕਦਾ।” ਉਨ੍ਹਾਂ ਨੇ ਅੱਗੇ ਕਿਹਾ,”ਜੇਕਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਲੋਕਾਂ ਨੂੰ ਆਪਣੀ ਜ਼ਿੰਦਗੀ ਹਥਿਆਰਾਂ ਨਾਲ ਬਿਤਾਉਣੀ ਪੈ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉੱਥੇ ਕਾਫ਼ੀ ਗੜਬੜੀਆਂ ਹਨ। ਉੱਥੇ ਦੇ ਲੋਕਾਂ ਨੂੰ ਨਾ ਤਾਂ ਠੀਕ ਤਰ੍ਹਾਂ ਬਿਜਲੀ ਦੀ ਵਿਵਸਥਾ ਮਿਲੀ ਹੈ, ਨਾ ਹੀ ਪਾਣੀ ਦੀ। ਇੱਥੇ ਤੱਕ ਕਿ ਉੱਥੇ ਮੰਗਲਾ ਬੰਨ੍ਹ ਦਾ ਕੰਮ ਤੱਕ ਪੂਰਾ ਨਹੀਂ ਹੋ ਸਕਿਆ ਹੈ।”
5 ਫਰਵਰੀ ਇਕਜੁਟਤਾ ਦਿਵਸ ਨਹੀਂ,ਪਾਖੰਡ ਦਿਵਸ ਹੋਣਾ ਚਾਹੀਦਾ-ਕਸ਼ਮੀਰੀ ਨੇਤਾ

Comment here