ਵਿਸ਼ੇਸ਼ ਰਿਪੋਰਟ-ਜਗਵੰਤ ਸਿੰਘ
ਖਾਲਿਸਤਾਨੀ ਸਮਰਥਕ ਅਤੇ ਸੰਗਰੂਰ ਤੋਂ ਹਾਲ ਹੀ ਵਿੱਚ ਹੋਈ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ‘ਅਤਿਵਾਦੀ’ ਕਹਿ ਕੇ ਵਿਵਾਦ ਛੇੜ ਲਿਆ ਹੈ, ਪਰ ਉਹ ਖੁਦ 44 ਸਾਲ ਪੁਰਾਣੇ ਐਨਕਾਊਂਟਰ ਕੇਸ ਵਿੱਚ ਘਿਰੇ ਹੋਏ ਹਨ, ਜਦ ਉਹ ਪੁਲਸ ਅਧਿਕਾਰੀ ਹੁੰਦੇ ਸਨ। ਸੀਨੀਅਰ ਪੱਤਰਕਾਰ ਬੀ.ਕੇ ਚਮ ਦੀ ਕਿਤਾਬ ਵਿੱਚ ਦਾਅਵਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ 1979 ਚ ਸਰਵਿਸ ਰਿਵਾਲਵਰ ਨਾਲ ਨਿਹੰਗਾਂ ਦਾ ਫਰਜੀ ਐਨਕਾਊੰਟਰ ਕੀਤਾ ਸੀ। ‘9 ਅਪ੍ਰੈਲ 1979 ਨੂੰ 8 ਨਿਹੰਗ ਫਰੀਦਕੋਟ ਦੇ ਸਰਾਏ ਨਾਗਾ ਪਿੰਡ ‘ਚ ਰੁਕੇ। ਨਿਹੰਗ ਸਿੰਘ ਵਿਸਾਖੀ ਮਨਾਉਣ ਦਮਦਮਾ ਸਾਹਿਬ ਜਾ ਰਹੇ ਸਨ। ਨਿਹੰਗਾਂ ਕੋਲ ਪਾਲਤੂ ਬਾਂਦਰ ਵੀ ਸੀ। 11 ਅਪ੍ਰੈਲ ਸਰਾਏ ਨਾਗਾ ਗੁਰਦੁਆਰੇ ਦੇ ਸੇਵਾਦਾਰ ਦੇ ਪਾਲਤੂ ਕੁੱਤੇ ਨੇ ਨਿਹੰਗਾਂ ਦੇ ਬਾਂਦਰ ਨੂੰ ਵੱਢ ਲਿਆ ਸੀ। ਨਿਹੰਗਾਂ ਨੇ ਕੁੱਤੇ ਨੂੰ ਤਾੜਨ ਲਈ ਡੰਡੇ ਦਾ ਇਸਤੇਮਾਲ ਕੀਤਾ। ਸੇਵਾਦਾਰ ਨੇ ਹਰਚਰਨ ਬਰਾੜ ਦੇ ਬੇਟੇ ਨੂੰ ਨਿਹੰਗਾਂ ਦੀ ਸ਼ਿਕਾਇਤ ਕੀਤੀ। ਬਰਾੜ ਦੇ ਬੇਟੇ ਨੇ ਫੋਨ ਕਰ ਪੁਲਿਸ ਬੁਲਾ ਲਈ। ਨਿਹੰਗ ਨੇੜੇ ਦੇ ਖੇਤਾਂ ‘ਚ ਲੁਕ ਗਏ। ਪੁਲਿਸ ਨੇ ਨਿਹੰਗਾਂ ‘ਤੇ ਫਾਇਰਿੰਗ ਕੀਤੀ ਤੇ ਨਿਹੰਗਾਂ ਨੇ ਵੀ ਜਵਾਬ ਦਿੱਤਾ। ਨਿਹੰਗਾਂ ਦੀ ਫਾਇਰਿੰਗ ‘ਚ ਤਿੰਨ ਪੁਲਿਸ ਵਾਲੇ ਮਾਰੇ ਗਏ। ਅਗਲੀ ਸਵੇਰ ਤਤਕਾਲੀ SSP ਸਿਮਰਨਜੀਤ ਸਿੰਘ ਮਾਨ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਗੁਰਦੁਆਰੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਤੱਕ ਦਿੱਤੀ। ਕੁਝ ਲੋਕਾਂ ਦੇ ਦਖਲ ਤੋਂ ਬਾਅਦ ਨਿਹੰਗਾਂ ਨੇ ਸਰੰਡਰ ਕੀਤਾ। 5 ਨਿਹੰਗਾਂ ਦੀਆਂ ਅੱਖਾਂ ‘ਤੇ ਪੱਟੀ ਅਤੇ ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਲਿਜਾਇਆ ਗਿਆ। SSP ਮਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਨਿਹੰਗਾਂ ‘ਤੇ ਗੋਲੀ ਚਲਾਈ। ਮਾਨ ਦੀ ਗੋਲੀ ਨਾਲ ਦੋ ਨਿਹੰਗਾਂ ਦੀ ਮੌਤ ਹੋ ਗਈ। ਤਤਕਾਲੀ DM ਨੇ SSP ਦਾ ਹੱਥ ਫੜ੍ਹ ਕੇ ਰੋਕ ਲਿਆ। ਦੋ ਹੋਰ ਨਿਹੰਗਾਂ ਨੂੰ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਮਾਰ ਦਿੱਤਾ।’
44 ਸਾਲ ਪੁਰਾਣੇ ਐਨਕਾਊਂਟਰ ਦਾ ਕੀ ਹੈ ਸੱਚ ?
“ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਆਤਮ ਸਮਰਪਣ ਦੇਖਿਆ…ਪੰਜ ਨਿਹੰਗਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੱਤਾ ਗਿਆ…ਉਹਨਾਂ ਦੀਆਂ ਅੱਖਾਂ ‘ਤੇ ਪੱਟੀਆਂ ਬੰਨ੍ਹੀਆਂ ਗਈਆਂ, ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਇਕੱਠੀ ਹੋਈ ਜਨਤਾ ਦੇ ਸਾਹਮਣੇ ਲਿਜਾਇਆ ਗਿਆ…SSP ਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਉਨ੍ਹਾਂ ‘ਤੇ ਗੋਲੀ ਚਲਾਈ ਅਤੇ ਘੱਟੋ-ਘੱਟ ਦੋ ਨੂੰ ਮਾਰ ਦਿੱਤਾ…ਜਦੋਂ ਜ਼ਿਲ੍ਹਾ ਮੈਜਿਸਟਰੇਟ ਨੇ ਉਸਦਾ ਹੱਥ ਫੜ ਲਿਆ ਤੇ ਅੱਗੇ ਦੇ Cold Blooded Murder ਨੂੰ ਰੋਕ ਲਿਆ”
ਸਾਬਕਾ IAS ਗੁਰਤੇਜ ਸਿੰਘ ਨੇ ਲਿਖਿਆ ਸੀ…
‘ਇੱਕ ਸਾਲ ਬਾਅਦ, ਮੈਂ ਪੰਜਾਬ ਸਕੱਤਰੇਤ ‘ਚ SSP ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ‘ਚੋਂ ਇੱਕ ‘ਤੇ ਗੋਲੀ ਕਿਉਂ ਚਲਾਈ ? ਅਤੇ ਉਨ੍ਹਾਂ ਨੇ ਨਿਹੰਗਾਂ ਨੂੰ ਆਪਣੀ ਹਿਰਾਸਤ ‘ਚ ਲੈਣ ਤੋਂ ਬਾਅਦ ਕਿਉਂ ਮਾਰਿਆ ? ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ…’ਮੈਂ ਫੌਜਾਂ ਦਾ ਜਰਨੈਲ ਸੀ…ਮੇਰੇ ਸਾਹਮਣੇ ਮੇਰੇ ਸਿਪਾਹੀ ਸ਼ਹੀਦ ਹੋਏ ਪਏ ਸਨ…ਮੇਰੀ ਅੱਖਾਂ ‘ਚ ਖੂਨ ਉੱਤਰ ਆਇਆ…ਘਟਨਾ ਦੇ ਇੱਕ ਸਾਲ ਬਾਅਦ ਵੀ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਸੀ’ 44 ਸਾਲ ਪਹਿਲਾਂ ਵਾਲੇ ਐਨਕਾਊਂਟਰ ‘ਤੇ ਸਾਬਕਾ IAS ਅਫ਼ਸਰ ਗੁਰਤੇਜ ਸਿੰਘ ਨੇ ਵੀ ਮੁੜ ਤੋਂ ਸਵਾਲ ਚੁੱਕੇ। ਦੱਸਿਆ ਕਿ, ਐਨਕਾਊਂਟਰ ਤੋਂ ਕੁਝ ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨੂੰ ਆ ਕੇ ਮਿਲੇ ਸੀ ਅਤੇ ਉਨ੍ਹਾਂ ਮਾਨ ਤੋਂ ਦੋ ਨਿਹੰਗਾਂ ਨੂੰ ਮਾਰਨ ਦਾ ਵੀ ਸਵਾਲ ਪੁਛਿਆ ਸੀ। ਦਰਅਸਲ ਪਿੰਡ ਸਰਾਏ ਨਾਗਾ ਦੇ ਜਿਸ ਗੁਰਦੁਆਰਾ ਸਾਹਿਬ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ। ਕਿਤਾਬ ‘ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਐ ਕਿ, SSP ਰਹਿੰਦਿਆਂ ਸਿਮਰਨਜੀਤ ਮਾਨ ਨੇ ਇਸੇ ਗੁਰਦੁਆਰੇ ਦੀਆਂ ਕੰਧਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਸੀ, ਜਿਸਨੂੰ ਲੈ ਕੇ ਮਾਨ ਤੋਂ ਸਵਾਲ ਪੁੱਛੇ ਜਾ ਰਹੇ ਹਨ?
Comment here