ਕੀਵ-ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ‘ਚ ਭਾਰਤੀ ਵਿਦਿਆਰਥੀ ਵਿੱਚ ਕਾਫ਼ੀ ਡਰ ਦਾ ਮਹੌਲ ਹੈ ਅਤੇ ਜਲਦ ਹੀ ਉਥੋਂ ਨਿਕਲਣਾ ਚਾਹੁੰਦੇ ਹਨ। ਇਸ ਜੱਦੋ-ਜਹਿਦ ਦਰਮਿਆਨ ਭਾਰਤੀ ਵਿਦਿਆਰਥੀ ਜਾਨ ਬਚਾਉਣ ਲਈ ਪੈਦਲ ਹੀ ਯੂਕ੍ਰੇਨ ਪੋਲੈਂਡ ਬਾਰਡਰ ਤੱਕ ਪਹੁੰਚਣ ‘ਚ ਸਫ਼ਲ ਰਹੇ। ਕਾਲਜ ਬੱਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬਾਰਡਰ ਤੋਂ ਕਰੀਬ 8 ਕਿਲੋਮੀਟਰ ਦੂਰ ਹੀ ਉਤਾਰ ਦਿੱਤਾ ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਬਾਰਡਰ ਤੱਕ ਪਹੁੰਚਣ ਲਈ ਪੈਦਲ ਹੀ ਨਿਕਲਣਾ ਪਿਆ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸਮਾਚਾਰ ਏਜੰਸੀ ਮੁਤਾਬਕ, ਡੈਨਲੀ ਹੇਲਿਤਸਕੀ ਮੈਡੀਕਲ ਯੂਨੀਵਰਸਿਟੀ ਦੇ ਕਰੀਬ 40 ਮੈਡੀਕਲ ਵਿਦਿਆਰਥੀਆਂ ਨੂੰ ਕਾਲਜ ਬੱਸ ਨੇ ਬਾਰਡਰ ਤੋਂ ਕਰੀਬ 8 ਕਿਮੀ. ਦੂਰ ਛੱਡ ਦਿੱਤਾ ਸੀ ਅਤੇ ਬਾਰਡਰ ਤੱਕ ਇਨ੍ਹਾਂ ਨੂੰ ਪੈਦਲ ਹੀ ਆਉਣਾ ਪਿਆ। ਪੋਲੈਂਡ ਦੀ ਸਰਹੱਦ ਤੋਂ ਕਰੀਬ 70 ਕਿਲੋਮੀਟਰ ਦੂਰ, ਲੀਵ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਯੂਕ੍ਰੇਨ ਦੇ ਗੁਆਂਢੀ ਦੇਸ਼ ਤੋਂ ਕੱਢੇ ਜਾਣ ਦਾ ਇਤਜ਼ਾਰ ਕਰ ਰਹੇ ਹਨ ਕਿਉਂਕਿ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ।
40 ਭਾਰਤੀ ਵਿਦਿਆਰਥੀ ਪੈਦਲ ਹੀ ਯੂਕ੍ਰੇਨ ਪੋਲੈਂਡ ਬਾਰਡਰ ਤੇ ਪੁੱਜੇ

Comment here