ਸਿਆਸਤਖਬਰਾਂ

4 ਹਜ਼ਾਰ ਤੋਂ ਵੱਧ ਲੋਕਾਂ ਨੂੰ ਪੰਜ ਸਾਲਾਂ ਚ ਦਿੱਲੀ ਭਾਰਤੀ ਨਾਗਰਿਕਤਾ

ਧਾਰਾ 370 ਮਨਸੂਖ ਹੋਣ ਮਗਰੋਂ 1,678 ਕਸ਼ਮੀਰੀ ਵਾਪਸ ਪਰਤੇ

6 ਲੱਖ ਤੋਂ ਵੱਧ ਭਾਰਤੀਆਂ ਨੇ ਛੱਡੀ ਨਾਗਰਿਕਤਾ

ਨਵੀਂ ਦਿੱਲੀ- ਭਾਰਤ ਨੇ ਪਿਛਲੇ 5 ਸਾਲਾਂ ’ਚ ਕੁੱਲ 4,177 ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਕਿਹਾ ਕਿ ਪਿਛਲੇ 5 ਸਾਲਾਂ ’ਚ 10,645 ਲੋਕਾਂ ਨੇ ਭਾਰਤੀ ਨਾਗਰਿਕਤਾ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ’ਚ 227 ਲੋਕ ਅਮਰੀਕਾ ਤੋਂ, 7,782 ਲੋਕ ਪਾਕਿਸਤਾਨ ਤੋਂ, 795 ਲੋਕ ਅਫ਼ਗਾਨਿਸਤਾਨ ਤੋਂ ਅਤੇ 184 ਲੋਕ ਬੰਗਲਾਦੇਸ਼ ਤੋਂ ਹਨ। ਰਾਏ ਨੇ ਦੱਸਿਆ ਕਿ 2016 ’ਚ 1106 ਲੋਕਾਂ ਨੂੰ, 2017 ’ਚ 817 ਲੋਕਾਂ ਨੂੰ, 2018 ’ਚ 628 ਲੋਕਾਂ ਨੂੰ, 2019 ’ਚ 987 ਲੋਕਾਂ ਨੂੰ ਅਤੇ 2020 ’ਚ 639 ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ।

ਸਰਕਾਰ ਨੇ ਇਹ ਵੀ ਸਾਫ਼ ਕੀਤਾ ਕਿ ਰਾਸ਼ਟਰੀ ਪੱਧਰ ’ਤੇ ਰਾਸ਼ਟਰੀ ਨਾਗਰਿਕ ਰਜਿਸਟਰਡ (ਐੱਨ. ਆਰ. ਸੀ.) ਤਿਆਰ ਕਰਨ ਬਾਰੇ ਹੁਣ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਰਾਏ ਨੇ  ਇਹ ਵੀ ਦੱਸਿਆ ਕਿ ਸੋਧ ਕੀਤੇ ਨਾਗਰਿਕਤਾ ਕਾਨੂੰਨ (ਸੀ. ਏ. ਏ.), 2019 ਨੂੰ 12 ਦਸੰਬਰ, 2019 ਨੂੰ ਅਧਿਸੂਚਿਤ ਕੀਤਾ ਗਿਆ ਸੀ ਅਤੇ ਇਹ 10 ਜਨਵਰੀ, 2020 ’ਚ ਅਮਲ ’ਚ ਆਇਆ। ਮੰਤਰੀ ਨੇ ਕਿਹਾ ਕਿ ਨਿਯਮਾਂ ਦੇ ਅਧਿਸੂਚਿਤ ਹੋਣ ਤੋਂ ਬਾਅਦ ਇਸ ਕਾਨੂੰਨ ਤਹਿਤ ਨਾਗਰਿਕਤਾ ਲਈ ਬੇਨਤੀ ਕਰ ਸਕਦੇ ਹਨ। ਰਾਏ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਪੱਧਰ ’ਤੇ ਐੱਨ. ਆਰ. ਸੀ. ਤਿਆਰ ਕਰਨ ਵਿਚ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ।

1,678 ਕਸ਼ਮੀਰੀ ਵਾਪਸ ਪਰਤੇ

ਕੇਂਦਰ ਸਰਕਾਰ ਨੇ  ਸੰਸਦ ਵਿੱਚ ਇਹ ਵੀ ਦੱਸਿਆ ਕਿ ਧਾਰਾ 370 ਖ਼ਤਮ ਹੋਣ ਮਗਰੋਂ ਕੁੱਲ 1,678 ਕਸ਼ਮੀਰੀ ਪਰਵਾਸੀ ‘ਪ੍ਰਧਾਨ ਮੰਤਰੀ ਦੇ ਵਿਕਾਸ ਪੈਕੇਜ- 2015’ ਤਹਿਤ ਨੌਕਰੀਆਂ ਹਾਸਲ ਕਰਨ ਲਈ ਜੰਮੂ ਕਸ਼ਮੀਰ ਵਾਪਸ ਪਰਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਦੱਸਿਆ ਕਿ ਜੰਮੂ ਕਸ਼ਮੀਰ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਕ 150 ਅਰਜ਼ੀਕਰਤਾਵਾਂ ਦੀ ਜ਼ਮੀਨ ਵਾਪਸ ਦਿਵਾ ਦਿੱਤੀ ਗਈ ਹੈ।

5 ਸਾਲਾਂ ਚ 6 ਲੱਖ ਤੋਂ ਵੱਧ ਭਾਰਤੀਆਂ ਨੇ ਛੱਡੀ ਨਾਗਰਿਕਤਾ

ਲੋਕ ਸਭਾ ਚ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 5 ਸਾਲਾਂ ਵਿਚ 6 ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਨੇ ਨਾਗਰਿਕਤਾ ਛੱਡ ਦਿੱਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਕਿਹਾ ਕਿ ਵਿਦੇਸ਼ ਮੰਤਰਾਲਾ ਕੋਲ ਉਪਲੱਬਧ ਜਾਣਕਾਰੀ ਮੁਤਾਬਕ 1,33,83,718 ਭਾਰਤੀ ਨਾਗਰਿਕ ਦੂਜੇ ਦੇਸ਼ਾਂ ’ਚ ਰਹਿ ਰਹੇ ਹਨ। ਰਾਏ ਨੇ ਕਿਹਾ ਕਿ 2017 ’ਚ 1,33,049 ਨਾਗਰਿਕਾਂ ਨੇ, 2018 ’ਚ 1,34,561 ਲੋਕਾਂ ਨੇ, ਸਾਲ 2019 ’ਚ 1,44,017 ਲੋਕਾਂ ਨੇ, 2020 ’ਚ 85,248 ਲੋਕਾਂ ਨੇ ਅਤੇ 2021 ’ਚ ਬੀਤੀ 30 ਸਤੰਬਰ ਤੱਕ 1,11,287 ਭਾਰਤੀ ਨਾਗਰਿਕਾਂ ਨੇ ਆਪਣੀ ਨਾਗਰਿਕਤਾ ਛੱਡੀ।

Comment here