ਸਿਆਸਤਖਬਰਾਂਦੁਨੀਆ

4 ਸਾਲਾ ਬੱਚੀ ਦਾ ‘ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਨਾਮ ਦਰਜ

ਜੰਮੂ-ਜੰਮੂ ਦੀ ਰਹਿਣ ਵਾਲੀ 4 ਸਾਲਾ ਦੀ ਅਨਵਿਕਾ ਮਹਾਜਨ ਇਕ ਨਿੱਜੀ ਸਕੂਲ ‘ਚ ਐੱਲ.ਕੇ.ਜੀ. ਦੀ ਵਿਦਿਆਰਥਣ ਹੈ।ਬੱਚੀ ਨੇ ਤਿੰਨ ਵੱਖ-ਵੱਖ ਕੈਟੇਗਰੀ ‘ਚ ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਨਾਮ ਦਰਜ ਕਰਵਾ ਕੇ ਇਤਿਹਾਸ ਰਚਿਆ ਹੈ। ਇਸ ਬੱਚੀ ਨੇ ਇਕ ਹਫ਼ਤੇ ਅੰਦਰ ਆਪਣੇ 2 ਪੁਰਾਣੇ ਰਿਕਾਰਡ ਤੋੜੇ ਹਨ। ਉਸ ਨੇ ਇਹ ਰਿਕਾਰਡ 3 ਤੋਂ 7 ਸਾਲ ਦੀ ਕੈਟੇਗਰੀ ‘ਚ ਬਣਾਏ ਹਨ। ਪਹਿਲਾ ਰਿਕਾਰਡ ਅਨਵਿਕਾ ਨੇ ‘ਮੇਡੀਸਿਨ ਫਾਰ ਮੈਕਸਿਮਮ ਸਿੰਪਟਮਜ਼ ਰਿਕਾਰਡ ਬਾਏ ਕਿਡਜ਼’ ਦੀ ਉਪਾਧੀ ਦਾ ਦਾਅਵਾ ਕਰਦੇ ਹੋਏ ਆਪਣੇ ਨਾਮ ਕੀਤਾ ਸੀ, ਜਿਸ ‘ਚ ਉਸ ਨੇ ਸਿਰਫ਼ 52 ਸਕਿੰਟ ‘ਚ 20 ਜੈਨੇਰਿਕ ਦਵਾਈਆਂ ਦੇ ਰਸਾਇਣ ਨਾਵਾਂ ਬਾਰੇ ਦੱਸਿਆ ਸੀ। ਹੁਣ ਉਸ ਦਾ ਟੀਚਾ ਇਕ ਮਿੰਟ ‘ਚ ਘੱਟੋ-ਘੱਟ 40 ਦਵਾਈਆਂ ਦਾ ਨਾਮਕਰਨ ਕਰ ਕੇ ਕੀਰਤੀਮਾਨ ਸਥਾਪਤ ਕਰਨਾ ਹੈ।
ਅਨਵਿਕਾ ਨੇ ਇਕ ਮਿੰਟ ‘ਚ ਸਭ ਤੋਂ ਵੱਧ ਆਮ ਗਿਆਨ ਦੇ ਸਵਾਲਾਂ ਦਾ ਜਵਾਬ ਦੇ ਕੇ ਇਕ ਹੋਰ ਰਿਕਾਰਡ ਬਣਾਇਆ। ਉਸ ਨੇ ਇਕ ਮਿੰਟ ‘ਚ ਵੱਖ-ਵੱਖ ਵਿਸ਼ਿਆਂ ‘ਤੇ 56 ਆਮ ਗਿਆਨ ਦੇ ਸਵਾਲਾਂ ਦੇ ਜਵਾਬ ਦਿੱਤੇ। ਇਹ ਰਿਕਾਰਡ ਪਹਿਲੇ ਤਾਮਿਲਨਾਡੂ ਦੇ ਡਿੰਡੀਗੁਲ ਖੇਤਰ ਦੇ ਪ੍ਰਤੇਸ਼ ਰਾਜੇਸ਼ ਕੋਲ ਸੀ, ਜਿਸ ਨੇ 6 ਸਾਲ 4 ਮਹੀਨੇ ਅਤੇ 5 ਦਿਨ ਦੀ ਉਮਰ ‘ਚ ਇਕ ਮਿੰਟ ਅੰਦਰ 55 ਆਮ ਗਿਆਨ ਦੇ ਸਵਾਲਾਂ ਦੇ ਜਵਾਬ ਦਿੱਤੇ। ਹਾਲਾਂਕਿ ਇਕ ਮਿੰਟ ‘ਚ 67 ਆਮ ਗਿਆਨ ਦੇ ਸਵਾਲਾਂ ਦੇ ਜਵਾਬ ਦੇ ਕੇ ਅਨਵਿਕਾ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਹਾਲ ਹੀ ‘ਚ ਉਸ ਨੇ 30 ਸਕਿੰਟ ‘ਚ ਸਭ ਤੋਂ ਜ਼ਿਆਦਾ ਸਵਾਲਾਂ ਦੇ ਜਵਾਬ ਦੇਣ ਦਾ ਰਿਕਾਰਡ ਬਣਾਇਆ। ਅਨਵਿਕਾ ਨੇ 30 ਸਕਿੰਟ ‘ਚ 44 ਸਵਾਲਾਂ ਦੇ ਜਵਾਬ ਦਿੱਤੇ। ਇਹ ਰਿਕਾਰਡ ਪਹਿਲੇ ਕੇਰਲ ਦੇ ਮਲਮਪੁਰ ਇਲਾਕੇ ਦੇ ਮੁਹੰਮਦ ਰਾਇਨ ਕੇਪੀ ਨੇ ਬਣਾਇਆ ਸੀ, ਜਿਸ ਨੇ 4 ਸਾਲ 7 ਮਹੀਨੇ ਅਤੇ 7 ਦਿਨ ਦੀ ਉਮਰ ‘ਚ 30 ਸਕਿੰਟ ਅੰਦਰ ਰਾਸ਼ਟਰੀ ਚਿੰਨ੍ਹਾਂ, ਫ਼ਲਾਂ ਅਤੇ ਮਹੀਨਿਆਂ ‘ਤੇ 41 ਆਮ ਗਿਆਨ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਅਸਾਧਾਰਨ ਬੁੱਧੀਮਤਾ ਅਤੇ ਸਮਰੱਥਾ ਲਈ ਅਨਵਿਕਾ ਮਹਾਜਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Comment here