ਅਪਰਾਧਸਿਆਸਤਖਬਰਾਂਚਲੰਤ ਮਾਮਲੇ

38 ਕਿੱਲੋ ਹੈਰੋਇਨ ਸਮੇਤ 6 ਕਾਬੂ

ਨਵਾਂਸ਼ਹਿਰ –ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਖਿਲਾਫ ਪੰਜਾਬ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਮਿਲੀ। ਨਵਾਂਸ਼ਹਿਰ ਦੇ ਸੀਆਈਏ ਸਟਾਫ ਨੇ 6 ਵਿਅਕਤੀਆਂ ਨੂੰ 38 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਕੋਲੋਂ ਇੱਕ ਟਰੱਕ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ। ਨਵਾਂਸ਼ਹਿਰ ਦੇ ਪੁਲਿਸ ਹੈਡਕੁਆਰਟਰ ਵਿੱਚ ਲੁਧਿਆਣਾ ਰੇਂਜ ਦੇ ਆਈ.ਜੀ. ਐਸ.ਐਸ. ਪਰਮਾਰ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਜਿਲ੍ਹਾ ਨਵਾਂਸ਼ਹਿਰ ਦੇ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਪਿੰਡ ਮਹਾਲੋਂ ਤੋ ਇੱਕ ਟਰੱਕ ਪੀਬੀ 04 ਵੀ 6366 ਨੂੰ ਰੋਕ ਕੇ ਜਦ ਉਸਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 38 ਕਿਲੋ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਆਈ.ਜੀ. ਨੇ ਦੱਸਿਆ ਕਿ ਕਸਬਾ ਬਲਾਚੌਰ ਦੇ ਨਾਮਵਰ ਗੈਂਗਸਟਰ ਜੋ ਇਸ ਸਮੇਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਵਲੋਂ ਆਪਣੇ ਸਾਥੀਆਂ ਜਿਨ੍ਹਾਂ ਦੀ ਪਹਿਚਾਣ ਸੋਮ ਨਾਥ ਵਾਸੀ ਬਲਾਚੌਰ ਅਤੇ ਕੁਲਵਿੰਦਰ ਰਾਮ ਕਿੰਦਾ ਵਾਸੀ ਬਲਾਚੌਰ ਦੀ ਮਦਦ ਇੱਕ ਟਰੱਕ ਦੇ ਟੂਲ ਦੀ ਤਰਪਾਲ ਵਿੱਚ ਰੱਖੀ ਹੈਰੋਇਨ, ਜੋ ਕਿ ਭੁੱਜ (ਗੁਜਰਾਤ) ਤੋਂ ਲਿਆ ਕੇ ਵੱਖ ਵੱਖ ਥਾਵਾਂ ਉੱਤੇ ਸਪਲਾਈ ਕਰਨੀ ਸੀ, ਨੂੰ ਕਾਬੂ ਕਰਕੇ ਇੱਕ ਵੱਡੀ ਸਫਲਤਾ ਹਾਂਸਲ ਕੀਤੀ ਹੈ। ਨਾਮਵਰ ਗੈਂਗਸਟਰ ਅਤੇ ਸਪਲਾਇਰ ਸੋਨੂੰ ਖਤਰੀ ਜਿਸਨੇ ਇਨ੍ਹਾਂ ਦੋਸ਼ੀਆਂ ਨੂੰ ਇਹ ਨਸ਼ੇ ਦੀ ਵੱਡੀ ਖੇਪ ਲਿਆਉਣ ਬਦਲੇ 14 ਲੱਖ ਤੋਂ ਉੱਪਰ ਦੀ ਰਾਸ਼ੀ ਨੂੰ ਦਿੱਤੀ ਸੀ। ਪੁਲਿਸ ਜਾਣਕਾਰੀ ਅਨੁਸਾਰ ਸੋਨੂੰ ਖੱਤਰੀ ਕਈ ਆਪਰਾਧਿਕ ਮਾਮਲਿਆਂ ਵਿੱਚ ਭਗੌੜਾ ਹੈ ਜਿਸਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਆਈ.ਜੀ. ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਆਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਂਸਲ ਕੀਤਾ ਜਾਵੇਗਾ ਤਾਂ ਕਿ ਹੋਰ ਪੁਛਗਿੱਛ ਕੀਤਾ ਜਾਵੇ।ਫੜੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਉੱਤੇ ਆਈ ਜੀ ਪਰਮਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਰ ਰੋਜ ਫੇਰ ਬਦਲ ਨੂੰ ਲੈਕੇ ਕੋਈ ਫਿਕਸ ਕੀਮਤ ਨਹੀਂ ਦੱਸੀ ਜਾ ਸਕਦੀ।

Comment here