ਅਪਰਾਧਸਿਆਸਤਖਬਰਾਂਚਲੰਤ ਮਾਮਲੇ

35 ਲੱਖ ਚੋਰੀ ਕਰਨ ਵਾਲੇ ਜੁਆਕ ਬਾਰੇ ਪੁਲਸ ਨੂੰ ਕੁਝ ਵੀ ਸੂਹ ਨੀਂ ਮਿਲੀ

ਪਟਿਆਲਾ- ਇੱਥੇ ਪਿਛਲੇ ਦਿਨੀਂ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਰਾਂਵਾਲਾ ਗੇਟ ਸਥਿਤ ਜ਼ੋਨਲ ਦਫਤਰ ’ਚ ਸਥਿਤ ਬ੍ਰਾਂਚ ’ਚੋਂ 35 ਲੱਖ ਰੁਪਏ ਗਾਇਬ ਹੋਣ ਦੇ ਮਾਮਲੇ ’ਚ ਪਟਿਆਲਾ ਪੁਲਸ ਦੇ ਹੱਥ ਦੂਜੇ ਦਿਨ ਵੀ ਕੁਝ ਹੱਥ ਨਹੀਂ ਲੱਗਿਆ। ਦਸ ਗਿਆਰਾਂ  ਕੁ ਸਾਲ ਦੇ ਜੁਆਕ ਨੂੰ ਇਕ ਦਰਜਨ ਵੱਡੇ ਪੁਲਸ ਅਧਿਕਾਰੀ ਅਤੇ ਸੈਂਕੜੇ ਪੁਲਸ ਮੁਲਾਜ਼ਮ ਕਈ ਘੰਟੇ ਬਾਅਦ ਵੀ ਫੜਤਾਂ ਦੂਰ ਉਹਦੇ ਬਾਰੇ ਕੋਈ ਸੂਹ ਤੱਕ ਨਹੀਂ ਲਾ ਸਕੇ। ਹਾਲਾਂਕਿ ਪੁਲਸ ਵੱਲੋਂ ਉਸ ਸਮੇਂ ਹੀ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਅਤੇ ਪਟਿਆਲਾ ਤੋਂ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਕੇ ਚੈਕਿੰਗ ਕੀਤੀ ਗਈ ਪਰ ਪੁਲਸ ਦੇ ਹੱਥ ਕੋਈ ਸਫਲਤਾ ਨਹੀਂ ਲੱਗ ਸਕੀ। ਇਨਾਂ ਹੀ ਨਹੀਂ ਪੁਲਸ ਅਜੇ ਤੱਕ ਇਸ ਮਾਮਲੇ ’ਚ ਇਹ ਵੀ ਸਪੱਸ਼ਟ ਨਹੀਂ ਕਰ ਪਾਈ ਕਿ ਆਖਿਰ ਉਹ ਬੱਚਾ ਇਕੱਲਾ ਸੀ ਜਾਂ ਫਿਰ ਕੋਈ ਗਿਰੋਹ ਸੀ, ਜੋ ਕਿ ਬਾਹਰ ਤੋਂ ਇਸ ਆਪਰੇਸ਼ਨ ਨੂੰ ਹੈਂਡਲ ਕਰ ਰਿਹਾ ਸੀ। ਆਮ ਤੌਰ ’ਤੇ ਜਦੋਂ ਕੋਈ ਡਕੈਤੀ, ਲੁੱਟ ਜਾਂ ਚੋਰੀ ਦੇ ਸਭ ਤੋਂ ਅਹਿਮ ਸੁਰਾਗ ਪਹਿਲੇ ਕੁਝ ਘੰਟਿਆਂ ’ਚ ਹੀ ਹੱਥ ਲੱਗ ਜਾਂਦੇ ਹਨ ਅਤੇ ਉਹ ਸੁਰਾਗ ਹੀ ਤਫਤੀਸ਼ ਦਾ ਵੱਡਾ ਅਧਾਰ ਬਣਦੇ ਹਨ। ਪਟਿਆਲਾ ਪੁਲਸ ਕੋਲ ਇਸ ਮਾਮਲੇ ’ਚ ਅਜਿਹਾ ਕੋਈ ਸੁਰਾਗ ਹੱਥ ਲੱਗਾ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਪੁਲਸ ਨੇ ਮੀਡੀਆ ਨਾਲ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ। ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਬੈਂਕ ਦੀ ਸੁਰੱਖਿਆ ’ਤੇ ਕਈ ਸਵਾਲ ਖੜ੍ਹੇ ਹੋਏ ਹਨ ਕਿ ਕਿਸ ਤਰ੍ਹਾਂ ਕੋਈ ਇਕ ਬੱਚਾ ਕੈਬਿਨ ਦੇ ਪਿੱਛੇ ਪਏ ਬੈਗ ਨੂੰ ਲੈ ਕੇ ਚੁੱਪ-ਚਾਪ ਫਰਾਰ ਹੋ ਗਿਆ ਅਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਇਕ ਬੱਚਾ ਇਨੀ ਅੰਦਰ ਤੱਕ ਕਿਵੇਂ ਗਿਆ। ਜਿਥੋਂ ਬੱਚੇ ਨੇ ਕੈਸ਼ ਚੁੱਕਿਆ ਉਸ ਤੋਂ ਲਾਕਰ ਵੀ ਕੁਝ ਦੁਰੀ ’ਤੇ ਹੀ ਦੱਸੇ ਜਾ ਰਹੇ ਹਨ। ਇਸ ਨਾਲ ਬੈਂਕ ਦੀ ਸੁਰੱਖਿਆ ਪ੍ਰਣਾਲੀ ’ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ।

Comment here