ਸਿਆਸਤਖਬਰਾਂ

-35 ਡਿਗਰੀ ਚ ਲਹਿਰਾਇਆ ਦੇਸ਼ ਦਾ ਤਿਰੰਗਾ

ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨਾਂ ਨੂੰ ਸਲਾਮ

ਲੱਦਾਖ-ਅੱਜ ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ  ਭਾਰਤੀ ਸੁਰੱਖਿਆ ਫੋਰਸਾਂ ਦੇ ਜਵਾਨਾਂ ਵਲੋਂ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ।  ਇਸ ਦੌਰਾਨ ਲੱਦਾਖ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨਾਂ ਨੇ 15,000 ਫੁੱਟ ਦੀ ਉਚਾਈ ‘ਤੇ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ ਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਹਿਮਵੀਰ ਦੇ ਜਵਾਨਾਂ ਨੇ ਲੱਦਾਖ ਵਿੱਚ -35 ਡਿਗਰੀ ਸੈਲਸੀਅਸ ਤਾਪਮਾਨ ‘ਚ 15000 ਫੁੱਟ ਦੀ ਉਚਾਈ ‘ਤੇ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ। ਉੱਤਰਾਖੰਡ ਦੇ ਕੁਮਾਉਂ ਖੇਤਰ ਵਿੱਚ ਵੀ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨਾਂ ਨੇ 12000 ਫੁੱਟ ਦੀ ਉਚਾਈ ‘ਤੇ ਗਣਤੰਤਰ ਦਿਵਸ ਮਨਾਇਆ ਅਤੇ ਤਿਰੰਗਾ ਲਹਿਰਾਇਆ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੀ ਇਹ ਵੀਡੀਓ ਸ਼ੇਅਰ ਕਰਕੇ ਜਵਾਨਾਂ ਦੇ ਹੌਸਲੇ ਨੂੰ ਸਲਾਮ ਅਤੇ ਦੇਸ਼ ਨੂੰ ਗਣਤੰਤਰ ਦਿਹਾੜੇ ਦੀਆਂ ਸੁਭਕਾਮਨਾਵਾਂ ਦਿੱਤੀਆਂ ਹਨ। ਇਹ ਵੀਡੀਓ ਹੋਰ ਲੋਕ ਵੀ ਸ਼ੇਅਰ ਕਰਕੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਹਨ, ਆਓ ਆਪਾਂ ਵੀ ਏ ਐਨ ਆਈ ਦੇ ਸਹਿਯੋਗ ਨਾਲ ਬਹਾਦਰਾਂ ਨੂੰ ਸਲਾਮ ਕਰਦੇ ਹਾਂ

Comment here