ਸਿਆਸਤਖਬਰਾਂਦੁਨੀਆ

31 ਤੱਕ ਫੌਜਾਂ ਦੀ ਵਾਪਸੀ ਬਾਰੇ ਹਾਲੇ ਅਮਰੀਕਾ ਮੰਥਨ ਕਰ ਰਿਹੈ

ਵਾਸ਼ਿੰਗਟਨ – ਅਫਗਾਨਿਸਤਾਨ ਵਿੱਚੋੰ ਫੌਜਾਂ ਦੀ ਵਾਪਸੀ ਬਾਰੇ  31 ਅਗਸਤ ਨੂੰ  ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਤਾਲਿਬਾਨ ਦੇ ਕਬਜ਼ੇ ਹੇਠ ਆ ਚੁਕੇ ਦੇਸ਼ ਦੇ ਡਿਪਲੋਮੈਟ ਮੌਜੂਦਗੀ ਲਈ ਅਨੇਕ ਬਦਲਾਂ ’ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਲੰਘੇ ਬੁੱਧਵਾਰ ਨੂੰ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਆਉਣ ਵਾਲੇ  ਕੁਝ ਹਫ਼ਤਿਆਂ ਵਿਚ ਸਥਿਤੀ ਸਪਸ਼ਟ ਹੋ ਜਾਏਗੀ। ਅਗਲੇ ਕੁਝ ਦਿਨਾਂ ਵਿਚ ਅਮਰੀਕਾ ਦਾ ਪੂਰਾ ਧਿਆਨ ਆਪਣੇ ਨਾਗਰਿਕਾਂ, ਅਫਗਾਨ ਸਾਂਝੇਦਾਰਾਂ, ਹੋਰ ਸਾਂਝੇਦਾਰ ਦੇਸ਼ਾਂ, ਜੋ ਅਫਗਾਨਿਸਤਾਨ ਵਿਚ ਅਮਰੀਕਾ ਦੇ ਨਾਲ ਕੰਮ ਕਰ ਰਹੇ ਸਨ, ਉਨ੍ਹਾਂ ਨੇ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਣ ’ਤੇ ਕੇਂਦਰਿਤ ਹੋਵੇਗਾ। ਅਸੀਂ ਇਸਨੂੰ ਪਸੰਦ ਕਰੀਏ ਜਾਂ ਨਾ ਪਰ ਇਸਦੇ ਲਈ ਤਾਲਿਬਾਨ ਨਾਲ ਕੰਮ ਕਰਨਾ ਜ਼ਰੂਰੀ ਹੈ, ਜਿਸਨੇ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਬਹੁਤ ਸਮੇਂ ਤੋਂ ਤਾਲਿਬਾਨ ਨਾਲ ਡਿਪਲੋਮੈਟ ਮਾਧਿਅਮ ਨਾਲ ਸੰਪਰਕ ਵਿਚ ਸੀ ਅਤੇ ਅਫਗਾਨਿਸਤਾਨ ਸੰਘਰਸ਼ ਦੇ ਸ਼ਾਂਤਮਈ ਹੱਲ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਸਰਕਾਰ ਅਫਗਾਨ ਲੋਕਾਂ ਦੇ ਮੂਲ ਅਧਿਕਾਰਾਂ ਨੂੰ ਬਰਕਰਾਰ ਰੱਖਦੀ ਹੈ, ਜੇਕਰ ਇਹ ਯਕੀਨੀ ਕਰਦੀ ਹੈ ਕਿ ਅਫਗਾਨਿਸਤਾਨ ਨੂੰ ਸਾਡੇ ’ਤੇ, ਸਾਡੇ ਸਹਿਯੋਗੀਆਂ ਅਤੇ ਭਾਗੀਦਾਰਾਂ ਦੇ ਖਿਲਾਫ ਅੱਤਵਾਦੀ ਹਮਲਿਆਂ ਲਈ ‘ਲਾਂਚਿੰਗ ਪੈਡ’ ਦੇ ਰੂਪ ਵਿਚ ਇਸਤੇਮਾਲ ਨਹੀਂ ਕਰਨ ਦਿੱਤਾ ਜਾਏਗਾ, ਜੇਕਰ ਉਹ ਅਫਗਾਨਿਸਤਾਨ ਛੱਡਣ ਦੇ ਚਾਹਵਾਨ ਲੋਕਾਂ ਨੂੰ ਦੇਸ਼ ਤੋਂ ਜਾਣ ਦੇਣ ਦੀ ਆਪਣੀ ਵਚਨਬੱਧਤਾ ’ਤੇ ਖਰਾ ਉਤਰਦਾ ਹੈ ਤਾਂ ਉਸ ਸਰਕਾਰ ਨਾਲ ਅਸੀਂ ਕੰਮ ਕਰ ਸਕਦੇ ਹਾਂ। ਇਸ ਦੌਰਾਨ ਇਕ ਹੋਰ ਚਰਚਾ ਹੋ ਰਹੀ ਹੈ ਕਿ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੇ ਮਿਸ਼ਨ ‘ਚ ਜੁਟੀ ਅਮਰੀਕਾ ਦੀ ਖੁਫੀਆਾ ਏਜੰਸੀ ਸੀ.ਆਈ.ਏ ਦੇ ਡਾਇਰੈਕਟਰ ਵਿਲੀਅਮ ਜੇ ਬਤਰਸ ਨੇ ਕਾਬੁਲ ‘ਚ ਤਾਲਿਬਾਨ ਦੇ ਸਾਬਕਾ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਨਾਲ ਸੀਕਰੇਟ ਮੁਲਾਕਾਤ ਕੀਤੀ ਹੈ।

Comment here