ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

3 ਸਾਲਾਂ ਚ ਫਰਾਂਸ ਚ ਭਾਰਤੀ ਪਾੜਿਆਂ ਦੀ ਗਿਣਤੀ 20 ਹਜ਼ਾਰ ਹੋ ਜਾਵੇਗੀ

ਨਵੀਂ ਦਿੱਲੀ – ਭਾਰਤ ਦੇ ਹਜ਼ਾਰਾਂ ਹੀ ਨਹੀਂ ਲੱਖਾਂ ਨੌਜਵਾਨ ਉਚੇਰੀ ਸਿੱਖਿਆ ਲਈ ਵਿਦੇਸ਼ਾਂ ਵਿਚ ਗਏ ਹੋਏ ਨੇ, ਜਾ ਰਹੇ ਨੇ, ਕੋਈ ਵੀ ਵਿਕਸਿਤ ਜਾਂ ਵਿਕਾਸਸ਼ੀਲ ਮੁਲਕ ਸ਼ਾਇਦ ਅਜਿਹਾ ਨਹੀਂ ਬਚਿਆ, ਜਿਥੇ ਭਾਰਤੀ ਨੌਜਵਾਨ ਨਾ ਗਏ ਹੋਣ। ਅਜਿਹੇ ਚ ਫਰਾਂਸ ਚਾਹੁੰਦਾ ਹੈ ਕਿ 2025 ਤੱਕ ਦੇਸ਼ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 20,000 ਹੋ ਜਾਵੇ। ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਨੇ ਇਹ ਗੱਲ ਕਹੀ। ਕੋਲੋਨਾ ਇਸ ਸਮੇਂ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ‘ਚ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ 2025 ਤੱਕ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 20 ਹਜ਼ਾਰ ਤੱਕ ਪਹੁੰਚ ਜਾਵੇ। ਮੈਨੂੰ ਪਤਾ ਹੈ ਕਿ ਇਹ ਇੱਕ ਅਭਿਲਾਸ਼ੀ ਟੀਚਾ ਹੈ, ਪਰ ਮੈਂ ਇਹ ਵੀ ਜਾਣਦੀ ਹਾਂ ਕਿ ਭਾਰਤ ਅਤੇ ਫਰਾਂਸ ਵਿਚਕਾਰ ਕੋਈ ਸਰਹੱਦ ਨਹੀਂ ਹੈ।’ਫਰਾਂਸੀਸੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਲਿੰਗ ਸੰਤੁਲਨ ਇੱਕ ਲੋੜ ਹੈ। ਉਨ੍ਹਾਂ ਕਿਹਾ, “ਜਦੋਂ ਲਿੰਗ ਸੰਤੁਲਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਬਦਲ ਗਿਆ ਹੈ ਪਰ ਅਸੀਂ ਅਜੇ ਵੀ ਉਥੇ ਨਹੀਂ ਹਾਂ ਜਿੱਥੇ ਸਾਨੂੰ ਹੋਣਾ ਚਾਹੀਦਾ ਹੈ।” ਕੋਲੋਨਾ 13 ਤੋਂ 15 ਸਤੰਬਰ ਤੱਕ ਆਪਣੀ ਅਧਿਕਾਰਤ ਯਾਤਰਾ ਦੌਰਾਨ ਵੀਰਵਾਰ ਨੂੰ ਮੁੰਬਈ ਦੀ ਯਾਤਰਾ ਕਰੇਗੀ, ਜਿੱਥੇ ਉਹ ਉਦਯੋਗ ਜਦਤ ਦੇ ਨੇਤਾਵਾਂ ਨਾਲ ਮੀਟਿੰਗਾਂ ਕਰੇਗੀ। ਉਹ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਗੱਲਬਾਤ ਕਰੇਗੀ।

Comment here