ਲਾਹੌਰ- ਭਾਰਤ ਵਿੱਚ ਚਾਰ ਸਾਲ ਪਹਿਲਾਂ ਗਲਤੀ ਨਾਲ ਮੱਛੀਆਂ ਫੜਦੇ ਆ ਵੜੇ ਪਾਕਿਸਤਾਨ ਦੇ ਮਛੇਰਿਆਂ ਨੂੰ ਭਾਰਤ ਨੇ ਹਾਲ ਹੀ ਵਿੱਚ ‘ਸਦਭਾਵਨਾ’ ਵਜੋਂ ਰਿਹਾਅ ਕੀਤਾ ਹੈ।ਇਹ ਮਛੇਰੇ ਪਿਛਲੇ ਚਾਰ ਸਾਲਾਂ ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਸਨ। ਮੀਡੀਆ ਹਲਕਿਆਂ ਦੀ ਰਿਪੋਰਟ ਅਨੁਸਾਰ, 2017 ਵਿੱਚ ਅੰਤਰਰਾਸ਼ਟਰੀ ਸਮੁੰਦਰੀ ਖੇਤਰਾਂ ਵਿੱਚ ਭਟਕਣ ਦੌਰਾਨ ਭਾਰਤੀ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲਏ ਗਏ ਕੈਦੀਆਂ ਨੂੰ ਕੁਆਰੰਟੀਨ ਮਿਆਦ ਪੂਰੀ ਕਰਨ ‘ਤੇ ਈਧੀ ਫਾਊਂਡੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਸੀ। ਈਧੀ ਫਾਊਂਡੇਸ਼ਨ ਦੇ ਚੇਅਰਮੈਨ ਫੈਸਲ ਈਧੀ ਨੇ ਕਿਹਾ ਕਿ ਰਿਹਾਅ ਕੀਤੇ ਗਏ ਕੈਦੀਆਂ ਵਿੱਚ ਦੋ ਮਛੇਰੇ ਅਤੇ ਇੱਕ ਨਾਗਰਿਕ -ਅੱਲ੍ਹਾਬਖ਼ਸ਼, ਮੁਬਾਰਕ ਅਤੇ ਯੂਨਸ ਸ਼ਾਮਲ ਹਨ – ਜੋ ਵਾਹਗਾ ਸਰਹੱਦ ਰਾਹੀਂ ਲਾਹੌਰ ਪਹੁੰਚੇ ਸਨ ਪਰ ਉਨ੍ਹਾਂ ਨੂੰ ਦੋ ਹਫਤਿਆਂ ਲਈ ਕੁਆਰੰਟੀਨ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੀ ਕੁਆਰੰਟੀਨ ਮਿਆਦ ਪੂਰੀ ਹੋਣ ਅਤੇ ਮੈਡੀਕਲ ਰਿਪੋਰਟਾਂ ਦੀ ਮਨਜ਼ੂਰੀ ਤੋਂ ਬਾਅਦ, ਮਛੇਰਿਆਂ ਅਤੇ ਨਾਗਰਿਕਾਂ ਨੂੰ ਸਾਡੇ ਹਵਾਲੇ ਕਰ ਦਿੱਤਾ ਗਿਆ ਅਤੇ ਅਸੀਂ ਰਿਹਾਅ ਕੀਤੇ ਗਏ ਕੈਦੀਆਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਵਾਪਸ ਭੇਜਣ ਵਿੱਚ ਸਹਾਇਤਾ ਕੀਤੀ। ਦੋ ਮਛੇਰੇ ਕਰਾਚੀ ਦੇ ਰਹਿਣ ਵਾਲੇ ਸਨ ਜਦੋਂ ਕਿ ਤੀਜਾ ਨਾਗਰਿਕ ਠੱਟਾ ਨਾਲ ਸਬੰਧਤ ਸੀ।
Comment here