ਅੰਮ੍ਰਿਤਸਰ- ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨੀ ਤੱਤ ਪੰਜਾਬ ਦਾ ਮਹੌਲ ਵਿਗਾੜਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ, ਕਦੇ ਖਾਲਿਸਤਾਨ ਦੇ ਹੱਕ ਵਿੱਚ ਪੋਸਟਰ ਲਾਏ ਜਾਂਦੇ ਹਨ, ਕਦੇ ਨਾਅਰੇ ਲਿਖੇ ਜਾਂਦੇ ਹਨ, ਕਦੇ ਹਿੰਦੂ ਨੇਤਾਵਾਂ ਨੂੰ ਧਮਕਾਇਆ ਜਾਂਦਾ ਹੈ। ਇਹਨਾਂ ਮਸਲਿਆਂ ਤੇ ਚਰਚਾ ਲਈ ਹਿੰਦੂ ਨੇਤਾਵਾਂ ਦੀ ਇਕ ਹੰਗਾਮੀ ਮੀਟਿੰਗ ਅੰਕਿਤ ਖੋਸਲਾ, ਸੰਜੇ ਕੁਮਰੀਆਂ ਤੇ ਰਜਿੰਦਰ ਸਹਿਦੇਵ ਦੀ ਅਗਵਾਈ ਵਿਚ ਚੋਂਕ ਫ਼ਰੀਦ ਵਿਖੇ ਹੋਈ, ਹਿੰਦੂ ਨੇਤਾ ਅੰਕਿਤ ਖੋਸਲਾ, ਸੰਜੇ ਕੁਮਰੀਆਂ ਤੇ ਰਜਿੰਦਰ ਸਹਿਦੇਵ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਅੱਤਵਾਦੀ ਐਲਾਨੇ ਗਏ ਵਿਦੇਸ਼ ‘ਚ ਬੈਠੇ ਗੁਰਪਤਵੰਤ ਸਿੰਘ ਪੰਨੂੰ ਵਲੋਂ ਆਏ ਦਿਨ ਮਾਹੌਲ ਖਰਾਬ ਕਰਨ ਦੀਆ ਸੋਸ਼ਲ ਮੀਡਿਆ ਤੇ ਵੀਡਿਓ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪੂਰੇ ਭਾਰਤ ਦੇਸ਼ ਅੰਦਰ ਕੁਝ ਅੱਤਵਾਦੀ ਤੇ ਸ਼ਰਾਰਤੀ ਅਨਸਰ ਹਿੰਦੂ ਨੇਤਾਵਾਂ ਨੂੰ ਧਮਕੀਆਂ ਦਿੰਦੇ ਹੋਏ ਮਾਹੌਲ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀ ਵੀ ਗੁਰਪਤਵੰਤ ਸਿੰਘ ਪਨੂੰ ਵਲੋਂ ਜੋ ਖਾਲਿਸਤਾਨੀ ਸਥਾਪਨਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਹਰਿਆਣਾ ਦੇ ਡੀਸੀ ਦਫਤਰ ਤੇ ਝੰਡਾ ਲਹਿਰਾਉਣ ਦਾ ਜੋ ਫਰਮਾਨ ਜਾਰੀ ਕੀਤਾ ਗਿਆ ਹੈ, ਉਸਦਾ ਹਿੰਦੂ ਨੇਤਾ ਕੜਾ ਵਿਰੋਧ ਕਰਦੇ ਹਨ। ਪੰਜਾਬ, ਹਰਿਆਣਾ, ਹਿਮਾਚਲ ਵਿਚ ਧਮਕੀਆਂ ਦੇਣ ਵਾਲੇ ਖਾਲਿਸਤਾਨੀ ਨੂੰ ਹਿੰਦੂ ਨੇਤਾ ਮੂੰਹ ਤੋੜ ਜਵਾਬ ਦੇਣਗੇ ਅਤੇ ਇਸਦੇ ਜਵਾਬ ਵਿਚ 29 ਅਪ੍ਰਰੈਲ ਨੂੰ ਪੰਜਾਬ ਵਿਚ ਹਿੰਦੂ ਨੇਤਾਵਾਂ ਵਲੋਂ ਇਕ ਵਿਸ਼ਾਲ ਖਾਲਿਸਤਾਨੀ ਮੁਰਦਾਬਾਦ ਮਾਰਚ ਕੱਢਿਆ ਜਾਵੇਗਾ, ਜਿਸ ਦੇ ਤਹਿਤ ਅੰਮਿ੍ਤਸਰ ਵਿਚ ਵੀ 500 ਦੇ ਕਰੀਬ ਹਿੰਦੂ ਲੀਡਰਾਂ ਵਲੋਂ ਬਟਾਲਾ ਰੋਡ ਤੋਂ ਖਾਲਿਸਤਾਨੀ ਮੁਰਦਾਬਾਦ ਮਾਰਚ ਕੱਢਿਆ ਜਾਵੇਗਾ ਅਤੇ ਮਾਰਚ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਹਾਲ ਗੇਟ ਦੇ ਬਾਹਰ ਗੁਰਪਤਵੰਤ ਸਿੰਘ ਪੰਨੂੰ ਤੇ ਖਾਲਿਸਤਾਨ ਦੇ ਪੁਤਲੇ ਫੂਕ ਕੇ ਸਮਾਪਤ ਕੀਤਾ ਜਾਵੇਗਾ।
29 ਨੂੰ ਆਯੋਜਿਤ ਹੋਵੇਗਾ ਖਾਲਿਸਤਾਨ ਮੁਰਦਾਬਾਦ ਮਾਰਚ

Comment here