ਖਬਰਾਂਖੇਡ ਖਿਡਾਰੀ

ਦੇਸ਼ ਪਰਤੇ ਉਲੰਪੀਅਨਜ਼ ਦਾ ਸ਼ਾਨਦਾਰ ਸਵਾਗਤ

ਨਵੀਂ ਦਿੱਲੀ – ਟੋਕੀਓ ਓਲੰਪਿਕ ‘ਚ ਹੁਣ ਤਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਕੇ ਭਾਰਤੀ ਖਿਡਾਰੀ ਵਤਨ ਪਰਤ ਆਏ ਹਨ। ਭਾਰਤ ‘ਚ ਏਅਰਪੋਰਟ ‘ਤੇ ਚੈਂਪੀਅਨ ਖਿਡਾਰੀਆਂ ਦਾ ਸਵਾਗਤ ਬਹੁਤ ਸ਼ਾਨਦਾਰ ਹੋਇਆ। ਭਾਰਤ ਨੇ ਇਸ ਵਾਰ ਦੇ ਓਲੰਪਿਕ ‘ਚ ਕੁੱਲ 7 ਮੈਡਲ ਜਿੱਤੇ ਜੋ ਲੰਡਨ ਓਲਪਿਕ ‘ਚ ਹਾਸਲ ਕੀਤੇ ਹਨ, ਇਹਨਾਂ ਚੋਂ ਤਿੰਨ ਇਕਲੇ ਹਰਿਆਣਾ ਦੇ ਖਿਡਾਰੀਆਂ ਨੇ ਜਿਤੇ ਹਨ।। ਖਿਡਾਰੀਆਂ ਦੇ ਹਲਕਿਆਂ ਤੋਂ ਪਰਿਵਾਰ ਤੇ ਸਨੇਹੀ ਵੱਡੀ ਗਿਣਤੀ ਚ ਢੋਲ ਢਮੱਕਿਆਂ ਨਾਲ ਸਵਾਗਤ ਕਰਨ ਪੁੱਜੇ , ਸੌ ਸੌ ਗਡੀਆਂ ਦਾ ਕਾਫਲਾ ਖਿਡਾਰੀਆਂ ਦੇ ਸਗਾਵਤ ਲਈ ਪੁਜਿਆ। ਖਿਡਾਰੀਆਂ ਦੇ ਜੱਦੀ ਹਲਕਿਆਂ ਚ ਤਾਂ ਵਿਆਹ ਵਰਗੇ ਜਸ਼ਨ ਚਲ ਰਹੇ ਨੇ।  ਗੋਲਡ ਮੈਡਲ ਜੇਤੂ ਨੀਰਜ ਚੋਪੜਾ ਲਵਲੀ ਯੂਨੀਵਰਸਿਟੀ ਤੋਂ ਬੀ ਏ ਕਰ ਰਿਹਾ ਹੈ, ਯੂਨੀਵਰਸਿਟੀ ਉਸ ਨੂੰ  ਪੰਜਾਹ ਲਖ ਰੁਪਏ ਤੇ ਪਬਲਿਕ ਐਡਮਨਿਸਟਰੇਸ਼ਨ ਚ ਐਮ ਏ ਕਰ ਰਹੇ ਆਪਣੇ ਕਾਂਸੀ ਦਾ ਤਮਗਾ ਜੇਤੂ ਭਲਵਾਨ ਬਜਰੰਗ ਪੂਨੀਆ ਨੂੰ 10 ਲੱਖ ਰੁਪਏ ਦਾ ਇਨਾਮ ਦੇਵੇਗੀ। ਅੱਜ ਦੇਸ਼ ਪਰਤੇ ਖਿਡਾਰੀਆਂ ਦਾ ਪਹਿਲਾਂ ਮੇਜਰ ਧਿਆਨਚੰਦ ਸਟੇਡੀਅਮ ‘ਚ ਸਨਮਾਨ ਹੋਣਾ ਸੀ ਪਰ ਮੀਂਹ ਨੂੰ ਦੇਖਦਿਆਂ ਹੁਣ ਸਮਾਗਮ ਅਸ਼ੋਕਾ ਹੋਟਲ ‘ਚ ਸ਼ਿਫਟ ਕਰ ਦਿੱਤਾ ਗਿਆ। ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੀਡੀਓ ਕਾਨਫੰਰਸਿੰਗ ਰਾਹੀਂ ਜੁੜ ਸਕਦੇ ਹਨ।

ਭਾਰਤ ਦੇ ਇਨਾਮ ਜੇਤੂ-

1. ਨੀਰਜ ਚੋਪੜਾ (ਭਾਲਾ ਸੁੱਟ) : ਗੋਲਡ

2. ਰਵੀ ਕੁਮਾਰ (ਕੁਸ਼ਤੀ 57 ਕਿਗ੍ਰਾ) :  ਰਜਤ

3. ਮੀਰਾਬਾਈ ਚਾਨੂ (ਵੇਟਲਿਫਟਰ 49 ਕਿਗ੍ਰਾ ਮਹਿਲਾ) : ਰਜਤ

4. ਪੀਵੀ ਸਿੰਧੂ (ਮਹਿਲਾ ਏਕਲ ਬੈਡਮਿੰਟਨ) : ਕਾਂਸੀ

5. ਲਵਲੀਨਾ ਬੋਗੋਰਹਨ (ਵੇਲਟਰਵੇਟ ਬਾਕਸਿੰਗ) : ਬ੍ਰਾਂਜ਼

6. ਭਾਰਤੀ ਹਾਕੀ ਟੀਮ : ਕਾਂਸੀ

7. ਬਜਰੰਗ ਪੁਨੀਆ (ਕੁਸ਼ਤੀ 65 ਕਿਗ੍ਰਾ) : ਕਾਂਸੀ

 

Comment here