ਸਿਆਸਤਖਬਰਾਂਦੁਨੀਆ

2,82,246 ਅਫਗਾਨੀਆਂ ਨੂੰ ਸਹਾਇਤਾ ਦਿੱਤੀ—ਸੰਯੁਕਤ ਰਾਸ਼ਟਰ

ਕਾਬੁਲ-ਯੁੱਧ ਗ੍ਰਸਤ ਦੇਸ਼ਾਂ ’ਚ ਮਾਨਵਤਾਵਾਂ ਦੇ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (ਓ. ਸੀ. ਐੱਚ. ਏ.) ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2021 ’ਚ ਹੋਏ ਸੰਘਰਸ਼ ਕਾਰਨ 6,34,000 ਤੋਂ ਜ਼ਿਆਦਾ ਅਫਗਾਨ ਅੰਦਰੂਨੀ ਤੌਰ ’ਤੇ ਉੱਜੜ ਗਏ ਹਨ। ਸੰਘਰਸ਼ ਕਾਰਨ ਉੱਜੜੇ 2,82,246 ਲੋਕਾਂ ਨੂੰ ਸਹਾਇਤਾ ਦਿੱਤੀ ਗਈ ਸੀ। ਦੂਜੇ ਪਾਸੇ 2021 ’ਚ ਸੰਘਰਸ਼ ਕਾਰਨ ਹੋਏ ਉਜਾੜੇ ਦਾ ਔਰਤਾਂ ਦੇ ਨਾਲ-ਨਾਲ ਬਹੁਤ ਸਾਰੇ ਬੱਚਿਆਂ ਦੇ ਜੀਵਨ ’ਤੇ ਸਭ ਤੋਂ ਜ਼ਿਆਦਾ ਬੁਰਾ ਅਸਰ ਪਿਆ ਹੈ। ਇਸ ਬੁਰੇ ਅਸਰ ਕਾਰਨ ਉਨ੍ਹਾਂ ਦੀਆਂ ਸਿਹਤ ਸਹੂਲਤਾਂ ਅਤੇ ਸਕੂਲੀ ਸਿੱਖਿਆ ਤੱਕ ਪਹੁੰਚ ਨਹੀਂ ਹੈ।

Comment here