ਬਰਨਾਲਾ-ਬਰਨਾਲਾ ਦੇ ਪਿੰਡ ਜਗਜੀਤਪੁਰਾ ਦੇ ਨੌਜਵਾਨ ਦੀ ਜਗਤਾਰ ਸਿੰਘ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਸੀ। ਪਰਿਵਾਰ ਜਿੱਥੇ ਇਸ ਵੇਲੇ ਆਪਣੇ ਪੁੱਤ ਦੀ ਮੌਤ ਦੇ ਦੁੱਖ ਨਾਲ ਜੂਝ ਰਿਹਾ ਹੈ। ਉਥੇ ਪਰਿਵਾਰ ਉਪਰ ਦੋਹਰੀ ਮਾਰ ਪੈ ਰਹੀ ਹੈ। ਪੁੱਤ ਦੀ ਮੌਤ ਦੇ ਨਾਲ ਨਾਲ ਪਰਿਵਾਰ ਲੱਖਾਂ ਦੇ ਕਰਜ਼ੇ ਥੱਲੇ ਦੱਬ ਗਿਆ ਹੈ। ਇਸ ਕਰਕੇ ਪਰਿਵਾਰ ਆਪਣੇ ਪੁੱਤ ਦੀ ਲਾਸ਼ ਵੀ ਭਾਰਤ ਨਹੀਂ ਲਿਆ ਸਕਦਾ। ਪਰਿਵਾਰ ਨੇ ਮਾੜੇ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਪੁੱਤ ਦੀ ਲਾਸ਼ ਨਾ ਲਿਆਉਣ ਦਾ ਫ਼ੈਸਲਾ ਕੀਤਾ ਹੈ। ਜਿਸ ਕਰਕੇ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਕ ਸੰਸਕਾਰ ਉਥੇ ਹੀ ਕੀਤਾ ਜਾਵੇਗਾ।
ਮ੍ਰਿਤਕ ਜਗਤਾਰ ਸਿੰਘ ਦੇ ਪਿਤਾ ਗੁਰਪਾਲ ਸਿੰਘ, ਉਸਦੇ ਚਾਚੇ ਦੇ ਲੜਕੇ ਮਨਜਿੰਦਰ ਸਿੰਘ ਅਤੇ ਸਾਬਕਾ ਫੌਜੀ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਲਈ 35 ਸਾਲ ਦਾ ਜਗਤਾਰ ਸਿੰਘ ਰੋਜੀ ਰੋਟੀ ਦੀ ਭਾਲ ਲਈ ਇੰਗਲੈਂਡ ਦੇ ਸ਼ਹਿਰ ਸਕਾਉਟਲੈਂਡ ਵਿਖੇ 11 ਮਹੀਨੇ ਪਹਿਲਾਂ ਹੀ 28 ਲੱਖ ਦੇ ਕਰੀਬ ਬੈਂਕਾਂ, ਆੜਤੀਆਂ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ। ਜਗਤਾਰ ਸਿੰਘ ਸਕਾਟਲੈਂਡ ਦੇ ਇੱਕ ਸਟੋਰ ਵਿਚ ਕੰਮ ਕਰਦਾ ਸੀ, ਪਿਛਲੇ ਦਿਨੀ ਸਟੋਰ ਵਿਚ ਕੰਮ ਕਰਦੇ ਦੌਰਾਨ ਹੀ ਉਸਨੂੰ ਬ੍ਰੇਨ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਿੱਥੇ ਪੁੱਤ ਦੀ ਮੌਤ ਹੋ ਗਈ ਹੈ, ਉਥੇ ਪਰਿਵਾਰ ਕਰਜ਼ੇ ਥੱਲੇ ਦੱਬਿਆ ਹੋਣ ਕਰਕੇ ਪੁੱਤ ਦੀ ਲਾਸ਼ ਵੀ ਭਾਰਤ ਨਹੀਂ ਮੰਗਵਾ ਸਕਦਾ। ਪਰਿਵਾਰ ਇੰਨਾ ਅਸਮਰੱਥ ਹੈ ਕਿ ਉਸਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਵੀ ਖਰਚਾ ਨਹੀਂ ਕਰ ਸਕਦਾ। ਜਿਸ ਲਈ ਇੰਗਲੈਂਡ ਦੀਆਂ ਐਨ.ਆਰ.ਆਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮ੍ਰਿਤਕ ਜਗਤਾਰ ਸਿੰਘ ਦਾ ਅੰਤਿਮ ਸੰਸਕਾਰ ਇੰਗਲੈਂਡ ਵਿੱਚ ਹੀ ਕੀਤਾ ਜਾਵੇਗਾ।
28 ਲੱਖ ਦਾ ਕਰਜ਼ਾ ਲੈਕੇ ਇੰਗਲੈਂਡ ਗਏ ਨੌਜਵਾਨ ਦੀ ਮੌਤ

Comment here