ਸਿਆਸਤਖਬਰਾਂ

26/11 ਹਮਲੇ ਤੋਂ ਬਾਅਦ ਕਾਰਵਾਈ ਨਾ ਕਰਨਾ ਮਨਮੋਹਨ ਸਰਕਾਰ ਦੀ ਕਮਜ਼ੋਰੀ-ਮਨੀਸ਼ ਤਿਵਾੜੀ

ਨਵੀਂ ਦਿੱਲੀ- ਕਾਂਗਰਸ ਅੰਦਰ ਸਭ ਅੱਛਾ ਨਹੀਂ ਚੱਲ ਰਿਹਾ। ਪਾਰਟੀ ਦੇ ਮੂਹਰਲੀਆਂ ਸਫਾਂ ਦੇ ਆਗੂ ਪਾਰਟੀ ਹਾਈਕਮਾਂਡ ਅਤੇ ਪਿਛਲੀਆਂ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਲਗਾਤਾਰ ਸਵਾਲ ਚੁੱਕਦੇ ਆ ਰਹੇ ਹਨ। ਕਾਂਗਰਸੀ ਐਮ ਪੀ ਮਨੀਸ਼ ਤਿਵਾੜੀ ਦੀ ਕਿਤਾਬ ਚਰਚਾ ਵਿੱਚ ਹੈ, ਜਿਸ ਚ ਮਨੀਸ਼ ਤਿਵਾੜੀ ਨੇ  ਮੁੰਬਈ ਹਮਲੇ ਤੋਂ ਬਾਅਦ ਕੋਈ ਕਾਰਵਾਈ ਨਾ ਕਰਨ ‘ਤੇ ਮਨਮੋਹਨ ਸਿੰਘ ਸਰਕਾਰ ਦੀ ਆਲੋਚਨਾ ਕੀਤੀ ਹੈ। ਮਨੀਸ਼ ਤਿਵਾੜੀ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਇਹ ਵੀ ਲਿਖਿਆ ਕਿ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ। ਦਰਅਸਲ, 26/11 ਦੀ ਬਰਸੀ ਤੋਂ ਪਹਿਲਾਂ ਕਾਂਗਰਸ ਆਗੂ ਨੇ ਆਪਣੀ ਕਿਤਾਬ ਵਿੱਚ ਤਤਕਾਲੀ ਮਨਮੋਹਨ ਸਿੰਘ ਸਰਕਾਰ ਨੂੰ ਕਮਜ਼ੋਰ ਦੱਸਦਿਆਂ ਆਲੋਚਨਾ ਕੀਤੀ ਹੈ।  ਮਨੀਸ਼ ਤਿਵਾੜੀ ਨੇ ਅੱਗੇ ਲਿਖਿਆ ਹੈ ਕਿ ਜਦੋਂ ਕਿਸੇ ਦੇਸ਼ (ਪਾਕਿਸਤਾਨ) ਨੂੰ ਨਿਰਦੋਸ਼ ਲੋਕਾਂ ਦੀ ਹੱਤਿਆ ਦਾ ਕੋਈ ਪਛਤਾਵਾ ਨਹੀਂ ਹੈ, ਤਾਂ ਸੰਜਮ ਤਾਕਤ ਦੀ ਨਿਸ਼ਾਨੀ ਨਹੀਂ, ਕਮਜ਼ੋਰੀ ਦੀ ਨਿਸ਼ਾਨੀ ਹੈ। 26/11 ਇੱਕ ਅਜਿਹਾ ਮੌਕਾ ਸੀ ਜਦੋਂ ਸ਼ਬਦਾਂ ਨਾਲੋਂ ਵੱਧ ਬਦਲਾ ਲਿਆ ਜਾਣਾ ਚਾਹੀਦਾ ਸੀ। ਮਨੀਸ਼ ਤਿਵਾੜੀ ਨੇ ਮੁੰਬਈ ਹਮਲਿਆਂ ਨੂੰ ਵਹਿਸ਼ੀਆਨਾ ਹਮਲਾ ਦੱਸਿਆ ਅਤੇ ਇਸ ਦੀ ਤੁਲਨਾ ਅਮਰੀਕਾ ਵਿੱਚ ਹੋਏ 9/11 ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਗੱਲਬਾਤ ਦੀ ਨਹੀਂ, ਬਦਲੇ ਦੀ ਲੋੜ ਸੀ ਜ਼ਿਕਰਯੋਗ ਹੈ ਕਿ 26 ਨਵੰਬਰ 2008 ‘ਚ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਨਾਲ ਭਾਰਤ ਹੀ ਨਹੀਂ ਪੂਰੀ ਦੁਨੀਆ ਹੈਰਾਨ ਹੋਈ। 26 ਨਵੰਬਰ 2008 ਨੂੰ, 10 ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਬੰਬਾਂ ਅਤੇ ਧਮਾਕਿਆਂ ਦੇ ਨਾਲ-ਨਾਲ ਗੋਲੀਆਂ ਦੀ ਵਰਖਾ ਨਾਲ ਮੁੰਬਈ ਨੂੰ ਹੈਰਾਨ ਕਰ ਦਿੱਤਾ ਸੀ। ਮੁੰਬਈ ਨੂੰ ਕਰੀਬ 60 ਘੰਟੇ ਤੱਕ ਬੰਧਕ ਬਣਾਇਆ ਗਿਆ। ਇਸ ਅੱਤਵਾਦੀ ਹਮਲੇ ਦੀ ਬਰਸੀ ਆਉਣ ਵਾਲੀ ਹੈ। ਇਨ੍ਹਾਂ ਅੱਤਵਾਦੀ ਹਮਲਿਆਂ ਨੂੰ 13 ਸਾਲ ਹੋ ਜਾਣਗੇ। ਮੁੰਬਈ ਵਿੱਚ ਹੋਏ ਇਸ ਅੱਤਵਾਦੀ ਹਮਲੇ ਵਿੱਚ 160 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਇਲਾਵਾ 300 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ।

Comment here