ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

26/11 ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਅਜੇ ਵੀ ਸੁਰੱਖਿਅਤ-ਜੈਸ਼ੰਕਰ

ਮੁੰਬਈ-ਅੱਤਵਾਦੀ ਉਦੇਸ਼ਾਂ ਲਈ ਨਵੀਆਂ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਇਸਤੇਮਾਲ ਦਾ ਮੁਕਾਬਲਾ ਵਿਸ਼ੇ ‘ਤੇ ਇੱਥੇ ਆਯੋਜਿਤ ਇਕ ਵਿਸ਼ੇਸ਼ ਬੈਠਕ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਜਦੋਂ ਕੁਝ ਅੱਤਵਾਦੀਆਂ ‘ਤੇ ਪਾਬੰਦੀ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਕੁਝ ਮਾਮਲਿਆਂ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਿਆਸੀ ਕਾਰਨਾਂ ਕਰ ਕੇ, ਖੇਦਜਨਕ ਰੂਪ ਨਾਲ ਕਾਰਵਾਈ ਕਰਨ ‘ਚ ਅਸਮਰੱਥ ਰਹੀ ਹੈ।
ਉਨ੍ਹਾਂ ਕਿਹਾ,”26/11 ਅੱਤਵਾਦੀ ਹਮਲਿਆਂ ਦੇ ਮੁੱਖ ਸਾਜਿਸ਼ ਅਜੇ ਵੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਹੈ।” ਜੈਸ਼ੰਕਰ ਨੇ ਕਿਹਾ ਕਿ ਇਹ ਸਥਿਤੀ ਸਮੂਹਿਕ ਭਰੋਸੇਯੋਗਤਾ ਅਤੇ ਸਮੂਹਿਕ ਹਿੱਤ ਨੂੰ ਘੱਟ ਕਰਦੀ ਹੈ। ਜੈਸ਼ੰਕਰ ਨਾਲ ਗਬੋਨ ਦੇ ਵਿਦੇਸ਼ ਮੰਤਰੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਮਾਈਕਲ ਮੂਸਾ ਨੇ ਇੱਥੇ ਤਾਜ ਮਹਿਲ ਪੈਲੇਸ ਹੋਟਲ ‘ਚ 26/11 ਅੱਤਵਾਦੀ ਹਮਲੇ ‘ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਜੈਸ਼ੰਕਰ ਨੇ ਕਿਹਾ ਹੈਰਾਨ ਕਰਨ ਵਾਲਾ ਇਹ ਅੱਤਵਾਦੀ ਹਮਲਾ ਸਿਰਫ਼ ਮੁੰਬਈ ‘ਤੇ ਨਹੀਂ ਸਗੋਂ ਅੰਤਰਰਾਸ਼ਟਰੀ ਭਾਈਚਾਰੇ ‘ਤੇ ਹੋਇਆ ਅੱਤਵਾਦੀ ਹਮਲਾ ਸੀ।

Comment here