ਨਵੀਂ ਦਿੱਲੀ-ਭਾਰਤ ਵਿੱਚ ਕੋਰੋਨਾ ਵਾਇਰਸ ਦੀ ਹੌਲੀ ਰਫ਼ਤਾਰ ਕਾਰਨ ਪਿਛਲੇ 24 ਘੰਟਿਆਂ ਦੌਰਾਨ ਵਾਧਾ ਹੋਇਆ ਹੈ ਅਤੇ ਰਿਕਵਰੀ ਦਰ 98.15 ਫੀਸਦੀ ਬਣੀ ਹੋਈ ਹੈ। ਇਸ ਵਿਚ 48 ਲੱਖ 8 ਹਜ਼ਾਰ 665 ਲੋਕਾਂ ਨੂੰ ਕੋਰੋਨਾ ਦੀ ਟੀਕੇ ਲਾਏ ਗਏ ਅੱਜ ਦੇਸ਼ ਨੇ ਇਕ ਅਰਬ ਕੋਰੋਨਾ ਟੀਕੇ ਲਾਉਣ ਦੀ ਉਪਲੱਬਧੀ ਹਾਸਲ ਕਰ ਲਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 18,454 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 41 ਲੱਖ 27 ਹਜ਼ਾਰ 450 ਹੋ ਗਿਆ ਹੈ। ਇਸ ਦੌਰਾਨ 17,561 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ 3 ਕਰੋੜ 34 ਹਜ਼ਾਰ 808 ਹੋ ਗਈ ਹੈ। ਸਰਗਰਮ ਮਾਮਲਿਆਂ ’ਚ ਕੇਰਲ ਹਾਲੇ ਵੀ ਦੇਸ਼ ’ਚ ਪਹਿਲੇ ਸਥਾਨ ’ਤੇ ਹੈ। ਰਾਜ ’ਚ ਪਿਛਲੇ 24 ਘੰਟਿਆਂ ’ਚ 2476 ਸਰਗਰਮ ਮਾਮਲੇ ਵਧਣ ਨਾਲ ਇਨ੍ਹਾਂ ਦੀ ਗਿਣਤੀ ਹੁਣ 83333 ਹੋ ਗਈ ਹੈ। ਉੱਥੇ ਹੀ 8592 ਮਰੀਜ਼ਾਂ ਦੇ ਸਿਹਤਮੰਦ ਹੋਣਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 4769373 ਹੋ ਗਈ ਹੈ।
Comment here