ਬੀਜਿੰਗ-ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੇ ਇੱਕ ਵਾਰ ਫਿਰ ਧਰਤੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਚੀਨੀ ਪੁਲਾੜ ਏਜੰਸੀ ਵੱਲੋਂ ਭੇਜਿਆ ਗਿਆ 23 ਟਨ ਦਾ ਰਾਕੇਟ ਲਾਂਚਿੰਗ ਤੋਂ ਬਾਅਦ ਫੇਲ ਹੋ ਗਿਆ ਹੈ ਅਤੇ ਧਰਤੀ ਵੱਲ ਵਾਪਸ ਡਿੱਗ ਰਿਹਾ ਹੈ। ਇਹ ਰਾਕੇਟ ਮੇਂਗਟੀਅਨ ਮਾਡਿਊਲ ਨੂੰ ਲੈ ਕੇ ਸਪੇਸ ਸਟੇਸ਼ਨ ਲਈ ਉੱਡਿਆ। ਰਿਪੋਰਟ ਮੁਤਾਬਕ ਚੀਨੀ ਵਿਗਿਆਨੀ ਰਾਕੇਟ ਨੂੰ ਆਰਬਿਟ ‘ਚ ਨਹੀਂ ਲਗਾ ਸਕੇ, ਜਿਸ ਤੋਂ ਬਾਅਦ ਇਹ ਭਾਰੀ ਰਾਕੇਟ ਧਰਤੀ ਵੱਲ ਡਿੱਗ ਰਿਹਾ ਹੈ। ਇਸ ਰਾਕੇਟ ਨੂੰ ਪਿਛਲੇ ਹਫਤੇ ਲਾਂਚ ਕੀਤਾ ਗਿਆ ਸੀ।
ਚਾਈਨਾ ਮੈਨਡ ਸਪੇਸ ਏਜੰਸੀ (ਸੀ.ਐੱਸ.ਐੱਮ.ਏ.) ਨੇ ਮੇਂਗਟਿਅਨ ਮਾਡਿਊਲ ਨਾਲ ਲੌਂਗ ਮਾਰਟ 5ਬੀ ਰਾਕੇਟ ਨੂੰ ਤਿਆਨਗੋਂਗ ਸਪੇਸ ਸਟੇਸ਼ਨ ਤੱਕ ਲਾਂਚ ਕੀਤਾ ਸੀ। ਰਾਕੇਟ ਦੇ ਵਾਯੂਮੰਡਲ ਵਿੱਚ ਡਿੱਗਣ ਅਤੇ ਸੜਨ ਦੀ ਸੰਭਾਵਨਾ ਹੈ, ਪਰ ਕੁਝ ਟੁਕੜੇ ਜ਼ਮੀਨ ‘ਤੇ ਡਿੱਗ ਸਕਦੇ ਹਨ। ਸਪੇਸ ਡਾਟ ਕਾਮ ਨੇ ਏਰੋਸਪੇਸ ਕਾਰਪੋਰੇਸ਼ਨ ਦੇ ਕਾਰਪੋਰੇਟ ਚੀਫ ਇੰਜੀਨੀਅਰ ਦੇ ਦਫਤਰ ਦੇ ਸਲਾਹਕਾਰ ਟੇਡ ਮੁਲਹਾਪਟ ਦੇ ਹਵਾਲੇ ਨਾਲ ਕਿਹਾ ਕਿ ਚੀਨ ਦਾ ਪੁਲਾੜ ਮਲਬਾ ਪੂਰੀ ਦੁਨੀਆ ਲਈ ਖ਼ਤਰਾ ਹੈ। ਦੁਨੀਆ ਦੀ ਲਗਭਗ 88 ਫੀਸਦੀ ਆਬਾਦੀ ਖਤਰੇ ‘ਚ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਇੱਕ ਚੀਨੀ ਰਾਕੇਟ ਬੇਕਾਬੂ ਹੋ ਕੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਗਿਆ ਸੀ। ਇਹ ਪੁਲਾੜ ਸਟੇਸ਼ਨ ‘ਤੇ ਭੇਜਿਆ ਗਿਆ ਦੂਜਾ ਰਾਕੇਟ ਸੀ। ਲਾਂਚ ਦੇ ਛੇ ਦਿਨਾਂ ਬਾਅਦ ਹੀ ਇਸ ਨੇ ਕੰਟਰੋਲ ਗੁਆ ਦਿੱਤਾ। ਰਾਕੇਟ ਦਾ ਕੰਟਰੋਲ ਗੁਆਉਣ ਤੋਂ ਬਾਅਦ ਚੀਨ ਨੇ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ। ਰਾਹਤ ਦੀ ਗੱਲ ਇਹ ਰਹੀ ਕਿ ਰਾਕੇਟ ਦਾ ਕੁਝ ਹਿੱਸਾ ਹਿੰਦ ਮਹਾਸਾਗਰ ਵਿੱਚ ਡਿੱਗ ਗਿਆ ਸੀ।
Comment here