ਅਪਰਾਧਸਿਆਸਤਖਬਰਾਂਦੁਨੀਆ

21 ਸਾਲਾ ਮੁਟਿਆਰ ਦੀ ਭਰਾ ਵੱਲੋਂ ਅਖੌਤੀ ਅਣਖ ਖਾਤਰ ਹੱਤਿਆ

ਲਾਹੌਰ- ਪਾਕਿਸਤਾਨ ਵਿੱਚ ਔਰਤਾਂ ਤੇ ਤਸ਼ਦਦ ਦੇ ਮਾਮਲੇ ਲਗਾਤਾਰ ਨਸ਼ਰ ਹੋ ਰਹੇ ਹਨ। ਇੱਥੇ ਅਖੌਤੀ ਅਣਖ ਦੀ ਖਾਤਰ 21 ਸਾਲਾ ਮੁਟਿਆਰ ਦਾ ਭਰਾ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਮੁਟਿਆਰ ਪੰਜਾਬ ਸੂਬੇ ਵਿਚ ਡਾਂਸ ਅਤੇ ਮਾਡਲਿੰਗ ਕਰਦੀ ਸੀ, ਜਿਸ ਵਜ੍ਹਾ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਸਿਦਰਾ ਸੂਬਾਈ ਰਾਜਧਾਨੀ ਲਾਹੌਰ ਤੋਂ 130 ਕਿਲੋਮੀਟਰ ਦੂਰ ਰੇਨਾਲਾ ਖੁਰਦ ਓਕਾਰਾ ਵਿਚ ਇਕ ਸਥਾਨਕ ਕੱਪੜੇ ਦੇ ਬਰਾਂਡ ਲਈ ਮਾਡਲਿੰਗ ਅਤੇ ਆਪਣੇ ਪਰਿਵਾਰ ਖ਼ਿਲਾਫ਼ ਜਾ ਕੇ ਫੈਸਲਾਬਾਦ ਦੇ ਇਕ ਥਿਏਟਰ ਵਿਚ ਡਾਂਸ ਕਰਦੀ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।  ਸਿਦਰਾ ਦੇ ਮਾਤਾ-ਪਿਤਾ ਨੇ ਇਸ ਨੂੰ ਪਰਿਵਾਰ ਦੀ ਪਰੰਪਰਾ ਦੇ ਖ਼ਿਲਾਫ਼ ਦੱਸਦੇ ਹੋਏ ਆਪਣਾ ਪੇਸ਼ਾ ਛੱਡਣ ਲਈ ਮਜ਼ਬੂਤ ਕੀਤਾ ਪਰ ਸਿਦਰਾ ਨੇ ਇਸ ਨੂੰ ਜਾਰੀ ਰੱਖਣ ‘ਤੇ ਜੋਰ ਦਿੱਤਾ। ਪੁਲਸ ਨੇ ਦੱਸਿਆ ਕਿ ਸਿਦਰਾ ਪਿਛਲੇ ਹਫ਼ਤੇ ਆਪਣੇ ਪਰਿਵਾਰ ਨਾਲ ਈਦ ਮਨਾਉਣ ਲਈ ਫੈਸਲਾਬਾਦ ਤੋਂ ਘਰ ਆਈ ਸੀ।  ਉਸ ਦੇ ਮਾਤਾ-ਪਿਤਾ ਅਤੇ ਭਰਾ ਹਮਜ਼ਾ ਨੇ ਡਾਂਸ ਨਾ ਕਰਨ ਨੂੰ ਲੈ ਕੇ ਉਸ ਨਾਲ ਬਹਿਸ ਕੀਤੀ ਅਤੇ ਉਸ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਹਮਜ਼ਾ ਨੇ ਸਿਦਰਾ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਅਪਰਾਧ ਕਬੂਲ ਕਰਨ ਵਾਲੇ ਹਮਜ਼ਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਾਲ ਫਰਵਰੀ ‘ਚ ਫੈਸਲਾਬਾਦ ‘ਚ 19 ਸਾਲਾ ਡਾਂਸ ਕਲਾਕਾਰ ਆਇਸ਼ਾ ਦਾ ਉਸ ਦੇ ਸਾਬਕਾ ਪਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪਾਕਿਸਤਾਨ ਵਿੱਚ, ਖਾਸ ਤੌਰ ‘ਤੇ ਉੱਤਰ ਅਤੇ ਪੱਛਮ ਵਿੱਚ ਕਬਾਇਲੀ ਖੇਤਰਾਂ ਦੇ ਨੇੜੇ ਦੇ ਇਲਾਕਿਆਂ ਵਿੱਚ ਆਨਰ ਕਿਲਿੰਗ ਦੇ ਮਾਮਲੇ ਲਗਾਤਾਰ ਆਉਂਦੇ ਰਹਿੰਦੇ ਹਨ।

Comment here