ਅਜਬ ਗਜਬਖਬਰਾਂਦੁਨੀਆ

2046 ’ਚ ਅੰਗ ਟਰਾਂਸਪਲਾਂਟ ਨਾਲ ਲੋਕ 100 ਸਾਲ ਤੋਂ ਵੱਧ ਜੀਣਗੇ-ਵੇਂਗਾ

ਬੁਲਗਾਰੀਆ-ਦੁਨੀਆ ਭਰ ਦੇ ਖਗੋਲ ਵਿਗਿਆਨੀਆਂ ਵਿੱਚ ਬਾਬਾ ਵੇਂਗਾ ਦੀ ਇਕ ਭਵਿੱਖਬਾਣੀ ਦੀ ਚਰਚਾ ਹੈ। ਦਰਅਸਲ ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਲ 2023 ‘ਚ ਧਰਤੀ ਦੇ ਚੱਕਰ ‘ਚ ਵੱਡਾ ਬਦਲਾਅ ਹੋਵੇਗਾ। ਜੇਕਰ ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਮਨੁੱਖਤਾ ‘ਤੇ ਮੁਸੀਬਤਾਂ ਦੇ ਬੱਦਲ ਡੂੰਘੇ ਹੋ ਸਕਦੇ ਹਨ। ਇਸ ਦੇ ਨਾਲ ਹੀ ਬਾਬਾ ਵੇਂਗਾ ਨੇ ਇਹ ਵੀ ਕਿਹਾ ਸੀ ਕਿ ਸਾਲ 2028 ਵਿੱਚ ਪੁਲਾੜ ਯਾਤਰੀ ਸ਼ੁੱਕਰ ਗ੍ਰਹਿ ਦੀ ਯਾਤਰਾ ਕਰੇਗਾ। ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ ਸਾਲ 2046 ਵਿੱਚ ਅੰਗ ਟਰਾਂਸਪਲਾਂਟ ਦੀ ਮਦਦ ਨਾਲ ਲੋਕ 100 ਸਾਲ ਤੋਂ ਵੱਧ ਜੀਅ ਸਕਣਗੇ।
ਬਾਬਾ ਵੇਂਗਾ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਸੀ ਕਿ ਸਾਲ 2022 ਵਿੱਚ ਦੁਨੀਆ ਭਰ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਤੇ ਟਿੱਡੀ ਦਾ ਪ੍ਰਕੋਪ ਕਈ ਦੇਸ਼ਾਂ ਵਿੱਚ ਭੋਜਨ ਸੰਕਟ ਨੂੰ ਹੋਰ ਡੂੰਘਾ ਕਰ ਸਕਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ।
ਬਾਬਾ ਵਾਂਗਾ ਨੇ ਸਾਲ 2022 ਲਈ ਕੁਲ 6 ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਹੁਣ ਤਕ ਦੋ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਬਾਬਾ ਵੇਂਗਾ ਨੇ ਆਸਟ੍ਰੇਲੀਆ ਤੋਂ ਇਲਾਵਾ ਕੁਝ ਏਸ਼ੀਆਈ ਦੇਸ਼ਾਂ ਵਿਚ ਹੜ੍ਹਾਂ ਦਾ ਖਦਸ਼ਾ ਪ੍ਰਗਟਾਇਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਹੜ੍ਹ ਕਾਰਨ ਹੁਣ ਤਕ 1000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਸ਼ਹਿਰਾਂ ਵਿੱਚ ਪਾਣੀ ਦੀ ਕਮੀ ਦੀ ਭਵਿੱਖਬਾਣੀ ਕੀਤੀ ਗਈ ਸੀ। ਪੁਰਤਗਾਲ ਸਮੇਤ ਯੂਰਪ ਦੇ ਕਈ ਦੇਸ਼ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬਾਬਾ ਵੇਂਗਾ ਨੇ ਸਾਲ 2022 ਵਿੱਚ ਸਾਇਬੇਰੀਆ ਤੋਂ ਇਕ ਨਵਾਂ ਘਾਤਕ ਵਾਇਰਸ ਨਿਕਲਣ ਦੀ ਭਵਿੱਖਬਾਣੀ ਵੀ ਕੀਤੀ ਸੀ।

Comment here