ਨਵੀਂ ਦਿੱਲੀ-ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 2024 ਦੇ ਅੰਤ ਤੋਂ ਪਹਿਲਾਂ ਭਾਰਤੀ ਸੜਕਾਂ ਦਾ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਫਿੱਕੀ ਦੀ 95ਵੀਂ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ਬਣਾ ਰਹੇ ਹਾਂ ਅਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਲ 2024 ਦੇ ਅੰਤ ਤੱਕ ਸਾਡਾ ਸੜਕੀ ਢਾਂਚਾ ਅਮਰੀਕਾ ਦੇ ਮਿਆਰ ਦੇ ਬਰਾਬਰ ਹੋ ਜਾਵੇਗਾ। ਲੌਜਿਸਟਿਕਸ ਲਾਗਤ ਦੇ ਮੁੱਦੇ ‘ਤੇ ਨਿਤਿਨ ਗਡਕਰੀ ਨੇ ਕਿਹਾ ਕਿ 2024 ਦੇ ਅੰਤ ਤੱਕ ਇਸ ਨੂੰ 9 ਫੀਸਦੀ ਤੱਕ ਲੈ ਜਾਣ ਦੀ ਕੋਸ਼ਿਸ਼ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਲੌਜਿਸਟਿਕਸ ਦੀ ਲਾਗਤ ਇਕ ਵੱਡੀ ਸਮੱਸਿਆ ਹੈ। ਫਿਲਹਾਲ ਇਹ 16 ਫੀਸਦੀ ਹੈ, ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਸਾਲ 2024 ਦੇ ਅੰਤ ਤੱਕ ਅਸੀਂ ਇਸ ਨੂੰ ਸਿੰਗਲ ਡਿਜਿਟ ਵਿੱਚ 9 ਫੀਸਦੀ ਤੱਕ ਘਟਾ ਦਿਆਂਗੇ।
ਵਿਸ਼ਵ ਦੇ 40 ਫੀਸਦੀ ਸਰੋਤਾਂ ਦੀ ਖਪਤ ਕਰਨ ਵਾਲੇ ਨਿਰਮਾਣ ਉਦਯੋਗ ਬਾਰੇ ਗੱਲ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਹੋਰ ਬਦਲ ਅਪਣਾ ਕੇ ਨਿਰਮਾਣ ਕਾਰਜਾਂ ਵਿੱਚ ਸਟੀਲ ਦੀ ਵਰਤੋਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਗਡਕਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਨਿਰਮਾਣ ਉਦਯੋਗ ਨਾ ਸਿਰਫ ਵਾਤਾਵਰਣ ਪ੍ਰਦੂਸ਼ਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਸਗੋਂ ਦੁਨੀਆ ਦੇ 40 ਫੀਸਦੀ ਤੋਂ ਵੱਧ ਵਸਤੂਆਂ ਅਤੇ ਸਰੋਤਾਂ ਦੀ ਖਪਤ ਵੀ ਕਰਦਾ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਸਰੋਤਾਂ ਦੀ ਲਾਗਤ ਨੂੰ ਘਟਾਉਣ ਅਤੇ ਨਿਰਮਾਣ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦੇ ਰਹੇ ਹਾਂ। ਸੀਮਿੰਟ ਅਤੇ ਸਟੀਲ ਉਸਾਰੀ ਲਈ ਮੁੱਖ ਸਮੱਗਰੀ ਹਨ। ਇਸ ਲਈ ਅਸੀਂ ਵਿਕਲਪਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਕੇ ਨਿਰਮਾਣ ਕਾਰਜਾਂ ਵਿੱਚ ਸਟੀਲ ਦੀ ਵਰਤੋਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਿਤਿਨ ਗਡਕਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਆਪਣੇ ਆਪ ਨੂੰ ਊਰਜਾ ਨਿਰਯਾਤਕ ਵਜੋਂ ਸਥਾਪਿਤ ਕਰਨ ਦੀ ਬਿਹਤਰ ਸਥਿਤੀ ਵਿੱਚ ਹੈ।
2024 ਤੱਕ ਭਾਰਤ ਦਾ ਸੜਕੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ : ਗਡਕਰੀ

Comment here