ਅਪਰਾਧਸਿਆਸਤਖਬਰਾਂਦੁਨੀਆ

2020 ਚੋਣ ਨਤੀਜੇ ਪਲਟਣ ਕਾਰਨ ਟਰੰਪ ਵਿਰੁੱਧ ਹੋ ਸਕਦਾ ਮੁਕੱਦਮਾ

ਵਾਸ਼ਿੰਗਟਨ-ਅਮਰੀਕਾ ‘ਚ 6 ਜਨਵਰੀ, 2021 ਨੂੰ ਹੋਏ ਕੈਪੀਟਲ ਕੰਪਲੈਕਸ ਦੰਗਿਆਂ ਦੀ ਜਾਂਚ ਲਈ ਗਠਿਤ ਪ੍ਰਤੀਨਿਧੀ ਸਭਾ ਦੀ ਕਮੇਟੀ ਨੇ ਕਿਹਾ ਕਿ ਉਸ ਨੇ ਕਾਫੀ ਸਬੂਤ ਇਕੱਠੇ ਕੀਤੇ ਹਨ, ਜਿਸ ਦੇ ਆਧਾਰ ‘ਤੇ ਕਾਨੂੰਨ ਮੰਤਰਾਲਾ 2020 ਦੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਅਪਰਾਧਿਕ ਮੁਕੱਦਮਾ ਦਰਜ ਕਰ ਸਕਦਾ ਹੈ। ਕਮੇਟੀ ਦੇ ਮੈਂਬਰ ਐਡਮ ਸ਼ਿਫ ਨੇ ਕਿਹਾ, “ਮੈਂ ਕਾਨੂੰਨ ਮੰਤਰਾਲੇ ਨੂੰ ਡੋਨਾਲਡ ਟਰੰਪ ਦੁਆਰਾ ਕੀਤੀਆਂ ਗਈਆਂ ਅਪਰਾਧਿਕ ਗਤੀਵਿਧੀਆਂ ਬਾਰੇ ਹਰ ਤਰ੍ਹਾਂ ਦੇ ਭਰੋਸੇਯੋਗ ਦੋਸ਼ਾਂ ਦੀ ਜਾਂਚ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ। ਕਮੇਟੀ ਨੇ ਪਿੱਛਲੇ ਹਫ਼ਤੇ ਇਸ ਮਾਮਲੇ ਵਿੱਚ ਆਪਣੀ ਪਹਿਲੀ ਜਨਤਕ ਸੁਣਵਾਈ ਕੀਤੀ ਸੀ। ਇਸ ਹਫਤੇ ਸੁਣਵਾਈ ਦੌਰਾਨ ਵਧੀਕ ਸਬੂਤਾਂ ਦਾ ਖੁਲਾਸਾ ਕੀਤਾ ਜਾਵੇਗਾ।

Comment here